Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫੭
ਏਕ ਦਿਵਸ ਛਾਯਾ ਕੇ ਸਾਥ।
ਜਮ ਲਰਿ ਪਰੋ ਬਹਿਸ ਕਿਸਿ ਗਾਥ ॥੨੩॥
ਅਧਿਕ ਕ੍ਰੋਧ ਦੋਇਨ ਕੇ ਹੋਵਾ।
ਰਕਤ ਨੇਤ੍ਰ ਆਪਸ ਮਹਿਣ ਜੋਵਾ।
ਗਿਰਾ ਕਠੋਰ ਬਿਸਾਲ ਅੁਚਾਰੀ।
ਤਬਿ ਜਮ ਨੇ ਨਿਜ ਲਾਤ ਅੁਭਾਰੀ ॥੨੪॥
ਅੁਦਤੋ੧ ਕਰਨਿ ਪ੍ਰਹਾਰ ਸੁ ਛਾਯਾ।
ਇਨਿ ਦੇਖਤਿ ਇਮ ਸ੍ਰਾਪ ਅਲਾਯਾ।
-ਚਰਨ ਅੁਭਾਰੋ ਮੋ ਕਹੁ ਜੋਇ।
ਚਹੈਣ ਪ੍ਰਹਾਰ ਕਰਨਿ ਕੋ ਸੋਇ ॥੨੫॥
ਅਬ ਗਰਿ ਜਾਹੁ੨ ਨ ਆਛੋ ਰਹੈ।
ਕਰਿ ਅਪਰਾਧ ਅੁਚਿਤ ਦੁਖ ਸਹੈ-।
ਛਾਯਾ ਸ੍ਰਾਪ ਦਯੋ ਇਮ ਜਬੈ।
ਜਮ ਕੋ ਚਰਨ ਗਯੋ ਗਰ ਤਬੈ ॥੨੬॥
ਸੁਧਿ ਸੂਰਜ ਨੇ ਜਬਿਹੂੰ ਸੁਨੀ।
ਰਿਦੈ ਬਿਖੈ ਬਹੁ ਬਿਧਿ ਸੋਣ ਗੁਨੀ।
-ਇਹੁ ਸੁਤ ਮਾਤਾ੩ ਲਖੀਯਹਿ ਕੈਸੇ।
ਘੋਰ ਕਰਮ ਕੀਨਸਿ ਜੁਗ ਐਸੇ- ॥੨੭॥
ਸਹਤ ਸੰਦੇਹ ਸੂਰ ਜਬਿ ਹੋਵਾ।
ਆਯੋ ਛਾਯਾ ਕੀ ਦਿਸ਼ਿ ਜੋਵਾ।
-ਸਾਚ ਬਤਾਵਹੁ ਹੈ ਤੂੰ ਕੌਨ?
ਸੁਤ ਸੋਣ ਇਮ ਕੋ ਕਰਿ ਹਹਿ ਭੌਨ- ॥੨੮॥
ਦਿਨਪਤਿ ਜਬਹਿ ਤ੍ਰਾਸ ਅੁਪਜਾਯਹੁ।
ਛਾਯਾ ਸਾਚੁ ਬ੍ਰਿਤਾਂਤ ਬਤਾਯਹੁ।
ਤਵੁ ਦਾਰਾ ਗਮਨੀ ਪਿਤ ਓਰ।
ਮੁਝ ਕੋ ਗਈ ਰਾਖਿ ਇਸ ਠੌਰ ॥੨੯॥
ਆਦਿ ਸਨਿਸ਼ਚਰ ਸੰਤਤਿ ਮੇਰੀ।
ਮਨੁ, ਜਮੁ, ਜਮਨਾ, ਹੈ ਤਿਸ ਕੇਰੀ।
ਚਿਰੰਕਾਲ ਕੀ ਤਾਗ ਪਲਾਈ।
੧ਤਿਆਰ ਹੋਇਆ ਛਾਇਆ ਲ਼ ਲਤ ਮਾਰਨ ਵਾਸਤੇ।
੨ਗਲ ਜਾਏਗਾ।
੩ਪੁਜ਼ਤ੍ਰ ਦੀ ਮਾਂ।