Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੫੫
੬੦. ।ਬਰਾਤ॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੧
ਦੋਹਰਾ: ਸਤਿਗੁਰ ਕਰਨਿ ਢੁਕਾਅੁ ਕੋ,
ਚਢੇ ਬਰਾਤ ਸਜਾਇ।
ਬਾਦਿਤ ਬਾਜੇ ਅਨਿਕ ਹੀ,
ਪਟਹ ਢੋਲ ਸ਼ਹਨਾਇ ॥੧॥
ਚੌਪਈ: ਝਾਂਝ ਨਫੀਰ ਬੰਸਰੀ ਬਾਜੈਣ।
ਧੌਣਸਾ ਧੁੰਕਾਰਤਿ ਘਨ ਗਾਜੈ।
ਅੁਸ਼ਟਰ ਪਰਿ ਸੁਥਰੀ ਇਕਿ ਓਰ।
ਕਹੀ ਬਾਤਿ ਨਹਿ ਸੁਨੀਯਤਿ ਔਰਿ ॥੨॥
ਪਰਹਿ ਤੁਰੰਗਨਿ ਕੇ ਧਰ ਪੌਰ੧।
ਸੰਦਨ ਚਜ਼ਕ੍ਰ੨ ਸ਼ਬਦ ਤਿਸਿ ਠੌਰਿ।
ਜਹਿ ਕਹਿ ਧੁਨਿ ਬਿਸਾਲ ਤੇ ਪੂਰੀ।
ਬਨੀ+ ਬਰਾਤ ਸੁਹਾਵਤਿ ਰੂਰੀ ॥੩॥
ਹੋਤਿ ਤੁਫੰਗਨਿ ਬ੍ਰਿੰਦ ਅਵਾਜੇ।
ਅੂਚੇ ਹਯਨਿ ਹਿਰੇਖਾ ਗਾਜੇ।
ਬਰਖਾਵਤਿ ਧਨ ਤਹਿ ਤੇ ਚਾਲੇ।
ਮੰਗਤਿ ਜਨ ਅਨਗਨ ਮਿਲਿ ਜਾਲੇ ॥੪॥
ਬ੍ਰਿੰਦ ਮਸੰਦ ਕਰਹਿ ਧਨ ਬਰਖਾ।
ਘਨ ਸਮ ਲੇਨਿ ਹਾਰਿ ਗਨ ਪਰਖਾ।
ਪਹੁਚੇ ਨਿਕਟ ਨਗਰ ਭਾ ਸਾਗਰ।
ਸਭਿ ਨਰ ਤੇ ਭਾ ਛੋਭ੩ ਅੁਜਾਗਰ ॥੫॥
ਮਿਲਿ ਮਿਲਿ ਬ੍ਰਿੰਦ ਅਧਿਕ ਅੁਮਡਾਏ।
ਮਨਹੁ ਤਰੰਗ ਅੁਤੰਗ ਅੁਠਾਏ।
ਚਾਰੁ ਚੰਚਲਾ ਸੀ ਰੁਚਿ ਚੰਚਲ੪।
ਕੰਚਨ ਮੰਡਲ ਗ਼ਰੀ ਸੁ ਅੰਚਲ੫ ॥੬॥
ਚਢੀ ਅਟਾਰਨਿ ਪਰਿ ਚਮਕਾਵੈਣ੧।
੧ਘੋੜਿਆ ਦੇ ਧਰਤੀ ਤੇ ਪੌੜ ਪੈਣਦੇ ਹਨ।
੨ਰਥਾਂ ਦੇ ਪਹੀਆਣ ਦੇ।
+ਪਾ:-ਅਨੀ।
੩ਭਾਵ ਅੁਛਾਲਾ।
੪ਬਿਜਲੀ ਵਰਗੀ ਚੰਚਲ ਰੁਚੀ ਵਾਲੀਆਣ ਸੁੰਦਰ (ਇਸਤ੍ਰੀਆਣ)।
੫ਪਜ਼ਲੇ ਗ਼ਰੀਦਾਰ।