Sri Gur Pratap Suraj Granth

Displaying Page 445 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੫੮

੫੮. ।ਸ਼੍ਰੀ ਅਟਜ਼ਲ ਰਾਇ ਜੀ ਨੇ ਮੋਹਨ ਜਿਵਾਇਆ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੯
ਦੋਹਰਾ: ਅਟਜ਼ਲਰਾਇ ਜਬਿ ਪ੍ਰਾਤਿ ਭੀ,
ਜਾਗੇ ਹੋਇ ਸੁਚੇਤ।
ਕਰਿ ਨਿਤ ਕੀ ਕਿਰਿਆ ਭਲੇ,
ਤਾਗੋ ਤਬਹਿ ਨਿਕੇਤ ॥੧॥
ਚੌਪਈ: ਖੇਲਨਿ ਕੇ ਸਥਾਨ ਚਲਿ ਆਏ।
ਸੇਵਕ ਸਾਥ ਬਾਲ ਸਮੁਦਾਏ।
ਪਿਖਿ ਸਭਿ ਕੋ ਮਨ ਆਨਦ ਕੈ ਕੈ।
ਇਤ ਅੁਤ ਬਿਚਰਤਿ ਸੰਗੀ ਲੈ ਕੈ ॥੨॥
ਸੰਧਾ ਸਮੈਣ ਖੇਲ ਜੋ ਤਾਗੀ।
ਸੋ ਸਿਮਰੀ ਦੀਰਘ ਅਨੁਰਾਗੀ੧।
ਅਬਿ ਲੌ ਮੋਹਨ ਨਹਿ ਚਲਿ ਆਯੋ।
ਦਾਅੁ ਸੀਡ ਕੋ ਸੀਸ ਚਢਾਯੋ੨ ॥੩॥
ਦੈਬੇ ਹੇਤੁ ਟਰੋ੩, ਘਰ ਰਹੋ।
ਇਮ ਲਖਿ ਨਿਜ ਸੇਵਕ ਸੋਣ ਕਹੋ।
ਜਾਣਹਿ ਤਾਂਹਿ ਕੋ ਆਨਿ ਬੁਲਾਇ।
ਸਿਰ ਹੈ ਸੀਡ, ਨ ਅਬਿ ਲੌ ਆਇ ॥੪॥
ਸੁਨਤਿ ਦਾਸ ਤਿਹ ਸਦਨ ਸਿਧਾਯਹੁ।
ਮਰੋ ਪਰੋ ਮੋਹਨ ਦਰਸਾਯਹੁ।
ਸਕਲ ਕੁਟੰਬ ਸਸ਼ੋਕ ਪੁਕਾਰਤਿ।
ਹਾਥ ਅੁਸਾਰਤਿ ਸਿਰ ਪਰ ਮਾਰਤਿ ॥੫॥
ਬਡੋ ਬ੍ਰਿਲਾਪ ਹੇਰਿ ਤਿਸ ਬੇਰੇ।
ਮਿਲਤਿ ਨਾਤਿ੪ ਨਰ ਨਾਰਿ ਘਨੇਰੇ।
ਅਟਲਰਾਇ ਕੇ ਨਿਕਟਿ ਸੁ ਆਯੋ।
ਮੋਹਨ ਮਰਿਗਾ ਸਰਪ ਡਸਾਯੋ ॥੬॥
ਸੁਨੋ ਅਚਾਨਕ ਮੋਹਨ ਮਰਨਾ।
ਅਟਲਰਾਇ ਨਹਿ ਕੀਨਸਿ ਜਰਨਾ।
ਸਭਿ ਲਰਕਨਿ ਕੇ ਹੋਇ ਸਮੇਤ।

੧ਯਾਦ ਕੀਤੀ ਬੜੇ ਪਿਆਰ ਨਾਲ।
੨ਭਾਵ, ਮੀਟੀ ਅੁਸ ਦੇ ਸਿਰ ਤੇ ਅਸੀਣ ਚਾੜ੍ਹੀ ਹੋਈ ਹੈ।
੩ਟਾਲਾ ਕੀਤਾ ਸੂ।
੪ਸ਼ਰੀਕ, ਸਾਕ।

Displaying Page 445 of 459 from Volume 6