Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੦
ਤਤਕਾਲ ਸਾ = ਛੇਤੀ ਹੋਣ ਵਾਲਾ। ਗਾਨ ਤਤ ਕਾਲਸਾ = ਓਹ ਗਾਨ ਜੋ ਤੁਰਤ ਹੋ
ਜਾਵੇ। ਕਵੀ ਜੀ ਦਾ ਭਾਵ, ਜਿਸਲ਼ ਭਜਨ ਰੂਪੀ ਫੁਲ ਪੈ ਰਿਹਾ ਹੈ, ਅੁਸਲ਼ ਗਾਨ ਫਲ ਛੇਤੀ
ਪੈਣਦਾ ਹੈ।
ਪਰ ਮਤ = ਪਰਾਯਾ ਮਤ = ਓਹ ਮਤ ਜੋ ਪਰਮੇਸ਼ਰ ਲ਼ ਓਪਰਾ ਕਰ ਦੇਵੇ।
(ਅ) ਓਹ ਮਤ ਜੋ ਵਿਦੇਸ਼ ਤੇ ਓਪਰੇ ਲੋਕਾਣ ਤੋਣ ਆਯਾ ਹੋਵੇ।
ਕਾਲਸਾ = ਕਾਲ ਵਰਗਾ, ਮੌਤ ਸਮਾਨ। ਖਲ = ਦੁਸ਼ਟ।
ਦਾਲਸਾ = ਦਲਨ ਵਾਲਾ।
ਪ੍ਰਤਾਪ = ਤੇਜ। ਪ੍ਰਤਾਪ ਰਿਪੁ = ਵੈਰੀਆਣ ਦੇ ਤੇਜ ਲ਼ (ਅ) ਪ੍ਰ = ਪ੍ਰਜਾ (ਪ੍ਰਜਾ ਦਾ
ਸੰਖੇਪ)। ਤਾਪ = ਕਲੇਸ਼। ਪ੍ਰਤਾਪ ਰਿਪੁ = ਪ੍ਰਜਾ ਲ਼ ਕਲੇਸ਼ ਦੇਣ ਵਾਲੇ ਵੈਰੀਆਣ ਲ਼।
ਘਾਲਸਾ = ਘਾਲਂ ਵਾਲਾ, ਨਾਸ਼ ਕਰਤਾ। ਕਲਪ ਤਰੁ = ਕਲਪ ਬ੍ਰਿਜ਼ਛ।
ਅਰਥ: (ਖਾਲਸਾ ਰੂਪੀ ਕਲਪ ਬ੍ਰਿਜ਼ਛ ਦੀ ਅੁਤਪਤੀ ਆਦਿ ਦਾ ਰੂਪਕ ਬੰਨ੍ਹਦੇ ਹਨ:- ) ਜਗਤ
ਦੇ ਮਾਲਕ ਸ੍ਰੀ ਗੁਰੂ (ਗੋਬਿੰਦ ਸਿੰਘ ਜੀ) ਲ਼ ਜਗਤ (ਰੂਪੀ) ਘਰ ਵਿਚ ਹਿੰਦੀਆਣ ਲ਼
ਸਦਾ ਪ੍ਰਫੁਜ਼ਲਤ ਵਸਾਅੁਣ ਦੀ ਲਾਲਸਾ (ਸਫੁਰਣ) ਹੋਈ, (ਇਸ ਫੁਰਨੇ ਤੋਣ)
ਸੂਰਮਤਾ (ਦਾ ਬੀਜ ਬਣਿਆਣ, ਇਸ ਬੀਜ ਤੋਣ) ਮਹਾਂ ਜੁਜ਼ਧ (ਰੂਪੀ) ਅੰਗੂਰ ਫੁਜ਼ਟਿਆ
(ਜੋ) ਅੰਮ੍ਰਤ ਦੇ ਦੇਣ ਨਾਲ ਛੇਤੀ ਹੀ ਛਾਲ (ਸਮੇਤ ਪੇੜ ਹੋ) ਵਧਿਆ, (ਇਸ ਲ਼)
ਸ੍ਰਸ਼ ਦੈਵੀਗੁਣ (ਰੂਪੀ) ਪਜ਼ਤੇ ਪਏ ਤੇ ਦਲਾਂ ਸਮੇਤ ਰਾਜੇ ਡਾਲ (ਲਗੇ), ਬੰਦਗੀ ਦਾ
ਇਸ ਲ਼ ਫੁਜ਼ਲ ਤੇ ਸ਼ੀਘਰ ਪ੍ਰਾਪਤ ਹੋਣ ਵਾਲਾ ਗਾਨ (ਇਸ ਲ਼) ਫਲ (ਪਿਆ), ਇਹ
ਖਾਲਸਾ (ਰੂਪੀ) ਕਲਪ ਬ੍ਰਿਜ਼ਛ (ਹੁਣ ਇਨ੍ਹਾਂ ਗੁਣਾਂ ਵਾਲਾ ਲਹਿ ਲਹਿ ਕਰ ਰਿਹਾ ਹੈ),
ਪਰਾਏ (ਵਾਹਿਗੁਰੂ ਵਿਮੁਖ) ਮਤਾਂ ਲ਼ ਮੌਤ ਵਾਣੂ ਹੈ, ਦਲਿਦ੍ਰ ਤੇ ਦੁਸ਼ਟਾਂ ਲ਼ ਨਾਸ਼
ਕਰਨ ਵਾਲਾ ਹੈ, (ਤੇ ਪ੍ਰਜਾ ਦੇ) ਵੈਰੀਆਣ ਦੇ ਪ੍ਰਤਾਪ ਲ਼ ਨਸ਼ਟ ਕਰਨ ਵਾਲਾ ਹੈ।
ਹੋਰ ਅਰਥ: ਜਗਤ ਦੇ ਮਾਲਕ ਸ਼੍ਰੀ ਗੁਰੂ (ਗੋਬਿੰਦ ਸਿੰਘ ਜੀ) ਲ਼ ਜਗਤ ਘਰ ਦੇ ਵੇਹੜੇ
(ਹਿੰਦੁਸਤਾਨ) ਵਿਚ (ਖਾਲਸਾ ਕਲਪ ਬ੍ਰਿਜ਼ਛ) ਲਾਅੁਣ ਦੀ ਇਜ਼ਛਾ ਹੋਈ।
ਪਰੰਤੂ ਇਹ ਅਰਥ ਸਾਰਵ ਭੌਮਿਕ ਖਾਲਸਾ ਧਰਮ ਲ਼ ਹਿੰਦੁਸਤਾਨ ਵਿਚ
ਮਹਿਦੂਦ ਕਰਦਾ ਹੈ।
।ਖਾਲਿਸੇ ਦੇ ਤੇਜ ਦਾ ਰੂਪਕ॥
ਕਬਿਜ਼ਤ: ਪਾੜ੍ਹੇ ਸੇ ਪਠਾਨ ਹੋਤਿ ਸਸੇ ਸੂਬੇ ਅੂਕਸੇ ਨਾ
ਕਾਬਲੀ ਕੁਰੰਗ ਆਗੈ ਠਹਿਰ ਸਕੈ ਨਹੀਣ।
ਰੋਝ ਰਜਪੂਤ ਹੈ ਝੰਖਾੜ ਸੇ ਮਲੇਛ ਬਹੁ
ਬਿਚਰੇ ਬਰਾਹ ਜੋਣ ਬਲੋਚ ਕੋ ਜਕੈ ਨਹੀਣ।
ਮੁਲ ਮਤੰਗ ਮਾਰ ਗਾਜਤਿ ਸੰਤੋਖ ਸਿੰਘ
ਸਜ਼ਯਦ ਸਯਾਲ ਹੈ ਸਮੁਖ ਸੋ ਤਕੈ ਨਹੀਣ।
ਤੁਰਕਨ ਤੇਜ ਤਾਮਾ ਤੌ ਲਗ ਤਰੋ ਈ ਤਰੈ
ਖਾਲਸਾ ਸਰੂਪ ਸਿੰਘ ਜੌ ਲਗ ਛਕੈ ਨਹੀਣ ॥੪੨॥
ਪਾੜ੍ਹੇ = ਇਕ ਪ੍ਰਕਾਰ ਦਾ ਚਿਜ਼ਟੇ ਚਿਜ਼ਤ੍ਰਾਣ ਵਾਲਾ ਹਿਰਨ।
ਸਸੇ = ਸਹਿਆ। ਸੰਸ: ਸ਼ਸ਼ਿਨ