Sri Gur Pratap Suraj Granth

Displaying Page 45 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੫੮

੬. ।ਸਿਜ਼ਖਾਂ ਲ਼ ਅੁਪਦੇਸ਼॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੭
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਜੀ, ਸਿਜ਼ਖਨਿ ਦੇਣ ਅੁਪਦੇਸ਼।
ਗੁਰ ਨਮਿਜ਼ਤ ਲਗਰ ਕਰਹੁ, ਹੁਇ ਕਜ਼ਲਾਨ ਵਿਸ਼ੇਸ਼ ॥੧॥
ਚੌਪਈ: ਇਮ ਸਤਿਗੁਰ ਤੇ ਸੁਨਿ ਸਿਖ ਜਾਵੈਣ।
ਨਿਜ ਨਿਜ ਗ੍ਰਿਹ ਲਗਰ ਵਰਤਾਵੈਣ।
ਭੂਖਾ ਰਹਨਿ ਨ ਕੋਈ ਪਾਇ।
ਸਤਿ ਸੰਗਤਿ ਕੋ ਦੇਣ ਤ੍ਰਿਪਤਾਇ ॥੨॥
ਪੁਰਿ ਗ੍ਰਾਮਨਿ ਮਹਿ ਗੁਰ ਸਿਖ ਜਹਾਂ।
ਛੁਧਿਤ ਸੁ ਭੋਜਨ ਪ੍ਰਾਪਤਿ ਤਹਾਂ।
ਨਿਰਧਨ, ਰੰਕ, ਅਨਾਥ ਮਹਾਨੇ।
ਅੰਗ ਭੰਗ ਹੁਇ, ਮਿਲੈ ਨ ਖਾਨੇ ॥੩॥
ਸੋ ਸਗਰੇ ਪੁਰਿ ਗ੍ਰਾਮ ਮਝਾਰਾ।
ਗੁਰ ਸਿਜ਼ਖਨਿ ਕੇ ਕਰਹਿ ਅਹਾਰਾ।
ਜਿਨ ਕੇ ਬਹੁ ਧਨ ਗ੍ਰਿਹ ਮੈਣ ਨਾਂਹੀ।
ਸੋ ਮਿਲਿ ਕਰਿ ਕੈ ਆਪਸਿ ਮਾਂਹੀ ॥੪॥
ਇਕ ਥਲ ਦੇਗ ਗੁਰੂ ਹਿਤ ਕਰੈਣ।
ਛੁਧਿਤ ਹੋਤਿ ਸੋ ਅੁਦਰ ਸੁ ਭਰੈਣ।
ਗੁਰਸਿਖ ਗੁਰ ਸਿਜ਼ਖਨਿ ਪੈ ਜਾਇ।
ਤਿਹ ਸਨਮਾਨਹਿ ਕਰਿ ਬਹੁ ਭਾਇ ॥੫॥
ਦੇ ਭੋਜਨ ਕੋ ਤਿਹ ਤ੍ਰਿਪਤਾਵੈਣ।
ਭੁਖਾ ਸਿਖ ਕੋ ਰਹਨਿ ਨ ਪਾਵੈ।
ਪ੍ਰੀਤਿ ਧਾਰਿ ਗੁਰ ਸਿਜ਼ਖਨਿ ਸੇਵੈਣ।
ਸਾਦਰ ਸਤਿਸੰਗਤਿ ਮਿਲਿ ਜੇਵੈਣ ॥੬॥
ਇਹ ਸਭਿ ਦਿਸ਼ਿ ਤੇ ਸਤਿਗੁਰ ਪਾਸ।
ਆਨਿ ਆਨਿ ਠਾਨਹਿ ਅਰਦਾਸ।
ਅਮੁਕੇ ਪੁਰਿ ਮੈਣ ਅਮੁਕੇ ਗ੍ਰਾਮੂ।
ਚਲਹਿ ਦੇਗ ਅਮੁਕੇ ਸਿਖ ਧਾਮੂ ॥੭॥
ਸੁਨਿ ਸੁਨਿ ਸਤਿਗੁਰ ਹੋਇ ਪ੍ਰਸੰਨ।
ਨਿਜ ਸਿਜ਼ਖਨਿ ਕੋ ਭਾਖਹਿ ਧੰਨ।
ਦੇ ਗੁਰੂ ਕੀ ਬਹੁਤ ਸਥਾਨ।
ਪੁਰਿ ਪੁਰਿ ਮਹਿ ਮਹਿਮਾ ਮਹੀਆਨ ॥੮॥

Displaying Page 45 of 412 from Volume 9