Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੫
ਜਬਿ ਰੋਕਹਿਣ, ਗੁਰ ਨਾਮ ਅੁਚਾਰੀ੧।
ਤਿਸ ਕੋ ਤਾਗਹਿਣ, ਜਾਹਿ ਸੁਖਾਰੋ।
ਹਰਖਤਿ ਅੁਚਰਤਿ ਜੈ ਜੈ ਕਾਰੋ ॥੨੫॥
ਪਛੁਤਾਵਤਿ ਜੇ ਹੁਤੋ ਜਗਾਤੀ।
ਆਜ ਨਹੀ ਕੋ ਦਾਮ ਅਗਾਤੀ੨।
ਮੁਖ ਮੁੰਦਂ੩ ਤਿਨ ਕੇ ਪੈ ਰਹੀ*।
ਰਿਦੇ ਬਿਸੂਰਤਿ ਰੋਕਹਿਣ ਨਹੀਣ੪ ॥੨੬॥
-ਸਗਰੋ ਜਗਤ ਪਰੋ ਗੁਰ ਪਾਛੈ।
ਲੇਣ ਕਿਸ ਤੇ ਹਮ-, ਛੂਛੇ ਗਾਛੈ੫।
ਤਿਸ ਦਿਨ ਕੀ ਨਹਿਣ ਮਿਲੀ ਜਗਾਤਿ।
ਬਸ ਨਹਿਣ ਚਲਤਿ ਰਹੇ ਪਛੁਤਾਤਿ ॥੨੭॥
ਸ਼੍ਰੀ ਸਤਿਗੁਰ ਸਭਿ ਨਰਨ ਜਨਾਈ੬।
ਬਡੇ ਭਾਗ ਜਿਸ ਲੇਹਿ ਸੁ ਪਾਈ੭।
ਜਮੁ ਜਾਗਾਤੀ ਸਭਿ ਜਗ ਡੰਡੈ੮।
ਗੁਰ ਕੋ ਨਾਮ ਸੁਨਹਿ ਤਿਸ ਛੰਡੈ੯+ ॥੨੮॥
ਯਾਂ ਤੇ ਸਤਿਗੁਰ ਸ਼ਰਨੀ ਪਰੈ।
ਜਮ ਕੋ ਤ੍ਰਾਸ ਮਹਾਂ ਪਰਹਰੈ।
ਜੈਸੇ ਤੁਰਕ ਜਗਾਤੀ ਅਬੈ।
ਸੁਨਿ ਗੁਰ ਨਾਮ ਤਜੇ ਨਰ ਸਬੈ ॥੨੯॥
ਅਬਿ ਪ੍ਰਤਜ਼ਛ ਕਰਿ ਕੈ ਦਿਖਰਾਈ।
ਲੇ ਗੁਰ ਨਾਮ ਸੁ ਜਮ ਛੁਟਕਾਈ।
ਤਿਸ ਦਿਨ ਤੇ ਗੁਰ ਕੇ ਸੰਗ ਭੀਰ।
੧ਰੋਕਂ (ਤਾਂ ਓਹ) ਗੁਰੂ ਜੀ ਦਾ ਨਾਮ ਕਹਿ ਦੇਣ।
੨ਮਿਲਿਆ।
੩ਦੰਦਂ, ਭਾਵ ਚੁਜ਼ਪ।
*ਪਾ:-ਕੇਤਿਨਿ ਕੇ ਰਹੀ।
੪ਝੂਰਦੇ ਹਨ ਰੋਕਦੇ ਭੀ ਨਹੀਣ।
੫ਅਸੀਣ ਕਿਸ ਤੋਣ ਲਈਏ ਖਾਲੀ ਤੁਰ ਗਏ।
੬ਪੁਰਸ਼ਾਂ ਲ਼ ਜਂਾਯਾ।
੭ਜਿਸਦੇ ਬੜੇ ਭਾਗ ਹੋਣ ਅੁਹ ਸਤਿਗੁਰਾਣ ਦੀ (ਸ਼ਰਨ) ਪਾ ਲੈਣਦਾ ਹੈ।
੮ਡੰਡ ਦੇਣਦਾ ਹੈ (ਜਮ)।
੯ਛਡ ਦੇਣਦਾ ਹੈ।
+ਯਥਾ ਗੁਰ ਪ੍ਰਮਾਂ-ਤਿਨ ਜਮੁ ਜਾਗਾਤੀ ਨੇੜਿ ਨ ਆਇਆ।
।ਤੁਖਾਰੀ ਛੰਦ ਮ ੪॥