Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੬੩
੬੩. ।ਸਾਹਿਬਗ਼ਾਦੇ ਜੀ ਦਾ ਅੁਜ਼ਤਰ। ਗੁਰਿਆਈ॥
੬੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੪
ਦੋਹਰਾ: ਦੈ ਘਟਿਕਾ ਬਾਸੁਰ ਚਢੇ, ਕਰਿ ਤਨ ਸ਼ੌਚ ਸ਼ਨਾਨ।
ਬੈਠੇ ਹੁਤੇ ਦਿਵਾਨ ਮਹਿ, ਸ਼੍ਰੀ ਗੁਰੁ ਦਯਾ ਨਿਧਾਨ ॥੧॥
ਚੌਪਈ: ਲਏ ਪਜ਼ਤ੍ਰਿਕਾ ਸਿਖ ਚਲਿ ਆਯੋ।
ਪਗ ਪੰਕਜ ਪਰ ਸੀਸ ਨਿਵਾਯੋ।
ਹਾਥ ਜੋਰਿ ਕਰਿ ਅਰਪਨ ਕੀਨਿ।
-ਪਿਤਾ ਪਠੋ- ਲਖਿ ਲੀਨਿ ਪ੍ਰਬੀਨ ॥੨॥
ਚਿਜ਼ਠਾ ਖੋਲਿ ਜਾਨਿ ਸਭਿ ਆਸ਼ੈ।
ਅੁਠਿ ਗਮਨੇ ਜੁਗ ਮਾਤਨਿ ਪਾਸੈ।
ਸਾਸ ਨੁਖਾ ਗੁਰ ਰੂਪ ਚਿਤਾਰਤਿ।
-ਕਹਾਂ ਹੋਇ- ਇਮ ਸੰਸੈ ਧਾਰਿਤ ॥੩॥
ਕਬਿ ਕਬਿ ਗ਼ਿਕਰ ਫਿਕਰ ਕੇ ਕਰੈਣ।
ਦੁਸ਼ਟ ਤੁਰਕਪਤਿ ਤੇ ਚਿਤਿ ਡਰੈਣ।
ਗੁਰ ਮਹਿਮਾ ਜਾਨੈਣ ਭਲਿ ਭਾਂਤੀ।
ਤਅੂ ਸਨੇਹ ਮਾਨਿ ਦੁਖ ਛਾਤੀ ॥੪॥
ਕਿਤਿਕ ਮਸੰਦ ਸਿਜ਼ਖ ਗਨ ਦਾਸ।
ਪਹੁਚੇ ਧਰੇ ਮੌਨ ਥਿਤ ਪਾਸ।
ਬੈਠੇ ਨਿਕਟਿ ਮਾਤ ਕੇ ਜਾਈ।
ਮੁਖ ਦਾਦੀ ਦਿਸ਼ਿ ਕਰੋ ਸੁਨਾਈ ॥੫॥
ਸਤਿਗੁਰੂ ਲਿਖੋ ਆਪਨੇ ਹਾਥ।
ਭਨੇ ਸੰਦੇਸੇ ਹਮ ਤੁਮ ਸਾਥ।
ਸੰਗਤਿ ਪ੍ਰਤਿ ਅੁਪਦੇਸ਼ ਬਤਾਯੋ।
ਇਹ ਸਿਖ ਅਬਿ ਹੀ ਲੇ ਕਰਿ ਆਯੋ ॥੬॥
ਇਮ ਕਹਿ ਪਿਖੋ ਮੇਵੜੇ ਓਰ।
ਲਿਹੁ ਕਰ ਮਹਿ ਬਾਚਹੁ ਸਭਿ ਛੋਰਿ੧।
ਮਾਨਿ ਹੁਕਮ ਤਿਨ ਪਠੋ ਸੁਨਾਯੋ।
ਸੰਗਤਿ ਪ੍ਰਤਿ ਜਿਮ ਪ੍ਰਥਮ ਬਤਾਯੋ ॥੭॥
ਬਹੁ ਸ਼ਲੋਕ ਬੈਰਾਗ ਜਨਾਵੈਣ।
-ਜਗ ਮਹਿ ਥਿਰ ਕੋ ਰਹਿਨਿ ਨ ਪਾਵੈ।
ਬਡੇ ਬਡੇ ਹੁਇ ਸਭਿ ਚਲਿ ਗਏ।
੧ਖੋਲਕੇ (ਅ) ਆਦਿ ਤੋਣ।