Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੬
ਭਈ ਅਧਿਕ ਮਗ ਚਲਹਿ ਬਹੀਰ ॥੩੦॥
ਜਬਿ ਸੰਧਾ ਕਹੁ ਕਰਿ ਹੈਣ ਡੇਰੋ।
ਦਰਸ਼ਨ ਕੋ ਅੁਮਗਾਇ ਬਡੇਰੋ।
ਗੰਗਾ ਸੰਗ ਸਗਲ ਚਲਿ ਆਵੈ੧।
ਕਰ ਬੰਦਹਿਣ ਗੁਰ ਦਰਸ਼ਨ ਪਾਵੈਣ ॥੩੧॥
ਜੈ ਜੈ ਕਾਰ ਪੁਕਾਰ ਅੁਚਾਰੈਣ।
ਮਿਲਿ ਸਤਿਗੁਰ ਕੋ ਆਨਦ ਧਾਰੈਣ।
ਇਸੀ ਰੀਤਿ ਸ਼੍ਰੀ ਗੰਗਾ ਗਏ।
ਕਨਖਲ ਬਿਖੈ ਸਿਵਰ ਕੋ ਕਿਏ ॥੩੨॥
ਸੁਰਸਰਿ ਤਟ ਪਰ ਪੀਪਰ ਥਾਨ।
ਬੈਠੇ ਸ਼੍ਰੀ ਸਤਿਗੁਰ ਭਗਵਾਨ।
ਸੁਨਿ ਸੁਨਿ ਲੋਕ ਹਗ਼ਾਰੋਣ ਆਵਹਿਣ।
ਚਹੁਣ ਦਿਸ਼ ਭੀਰ ਥਾਅੁਣ ਨਹਿਣ ਪਾਵਹਿਣ ॥੩੩॥
ਖਾਨ ਪਾਨ ਪੁਨ ਕਰਿ ਬਿਸਰਾਮੇ।
ਜਾਗੇ ਬਹੁਰ ਰਹੀ ਨਿਸ ਜਾਮੇ।
ਸ਼੍ਰੀ ਗੰਗਾ ਕੋ ਅੂਜਲ ਨੀਰ।
ਕੀਨ ਸ਼ਨਾਨ ਸਰੀਰ ਸਧੀਰ੨ ॥੩੪॥
ਭਈ ਪ੍ਰਭਾਤਿ ਸਭਿਨਿ ਸੁਨਿ ਲੀਨਿ।
ਸ਼੍ਰੀ ਗੁਰ ਅਮਰ ਆਗਮਨਿ ਕੀਨਿ।
ਰਿਖਿ, ਮੁਨਿ, ਪੰਡਿਤ, ਤੀਰਥ ਬਾਸੀ।
ਸੰਤ, ਮਹੰਤ, ਅਨਿਕ ਜਜ਼ਗਾਸੀ ॥੩੫॥
ਬ੍ਰਹਮਚਾਰੀ, ਔਧੂ, ਸੰਨਾਸੀ।
ਗ੍ਰਿਹਸਤੀ, ਵੈਰਾਗੀ ਮਿਲਿ ਰਾਸੀ।
ਅਪਰ ਅਨੇਕ ਬੇਖ ਕੇ ਸਾਧੂ।
ਦਰਸ਼ਨ ਕਾਰਨ ਗਾਨ ਅਗਾਧੂ੩ ॥੩੬॥
ਸ੍ਰੀ ਸਤਿਗੁਰ ਚਹੁਣਦਿਸ਼ਿ ਪਰਵਾਰੇ।
ਕਰ ਜੋਰਹਿਣ ਸਿਰ ਬੰਦਨ ਧਾਰੇ।
ਨਰ ਪਰਧਾਨ ਨਿਕਟ ਹੁਇ ਬੈਸੇ।
ਮੁਨਿ ਗਨ ਬਾਸ ਪਾਸ ਸੁਭ ਜੈਸੇ ॥੩੭॥
੧ਗੰਗਾ ਦਾ ਸਾਰਾ ਸੰਗ ਨਾਲ ਚਲਿਆ ਆਵੇ।
੨ਸਮੇਤ ਧੀਰਜ ਦੇ ਗੁਰੂ ਜੀ ਨੇ।
੩ਗਿਆਨ ਦੇ ਸਮੁੰਦ੍ਰ (ਭਾਵ ਸ੍ਰੀ ਗੁਰੂ ਜੀ ਦੇ)।