Sri Gur Pratap Suraj Granth

Displaying Page 451 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੬੪

੬੧. ।ਭਾਈ ਮਿਹਰਾ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੨
ਦੋਹਰਾ: ਦਿਨ ਚੌਥੇ ਮਹਿ ਚਲਨਿ ਕੋ,
ਸ਼੍ਰੀ ਸਤਿਗੁਰ ਫੁਰਮਾਇ।
ਨਰ ਨਾਰੀ ਸੁਨਿ ਦੁਖਿਤਿ ਚਿਤ,
ਪੁਨ ਇਮਿ ਕਿਮਿ ਦਰਸਾਇ੧ ॥੧॥
ਚੌਪਈ: ਦੇਸ਼ ਬਿਦੇਸ਼ਨਿ ਕੇ ਜਿਨਿ ਤਾਈਣ੨।
ਦਰਸ਼ਨ ਹੇਤ ਅਏ ਸਮੁਦਾਈ੩।
ਹੇ ਅਲਿ! ਸੋ ਹਮਰੇ ਪੁਰਿ ਆਏ।
ਧੰਨ ਭਾਗ ਇਨ ਕੇ੪* ਲਖਿ ਪਾਏ ॥੨॥
ਰਾਮੇ ਕੀ ਤਨੁਜਾ ਬਡਭਾਗਨਿ।
ਗੁਰੁ ਸੁਤ ਤੇ ਜੋ ਭਈ ਸੁਹਾਗਨਿ।
ਤਿਹ ਸੰਬੰਧ ਤੇ ਹਮ ਭੀ ਧੰਨ।
ਤੀਨ ਦਿਵਸ ਗੁਰ ਪਿਖੇ ਪ੍ਰਸੰਨ੫ ॥੩॥
ਇਜ਼ਤਾਦਿਕ ਕਹਿ ਕਹਿ ਅੁਤਸਾਹੀ।
ਆਇ ਮਿਲੀ ਰਾਮੇ ਘਰ ਮਾਂਹੀ।
ਕਰਨਿ ਬਿਦਾ ਕੋ ਗੁਰੂ ਬੁਲਾਏ।
ਸ਼ੁਭ ਆਸਨ ਪਰਿ ਅੂਚ ਬਿਠਾਏ ॥੪॥
ਦਾਜ ਸਮਾਜ ਸਰਬ ਲੇ ਆਵਾ।
ਦਿਖਰਾਵਿਤ ਤਿਸਿ ਥਾਨ ਟਿਕਾਵਾ।
ਨਿਜ ਤਨੁਜਾ ਨੇਤੀ+ ਲੇ ਆਵਾ।
ਕਰਿ ਸੰਕਲਪ ਸਰਬ ਅਰਪਾਵਾ ॥੫॥
ਬਸਤ੍ਰ ਬਿਭੂਖਨ ਬਾਸਨ ਬ੍ਰਿੰਦ।
ਬੋਲੇ ਰਾਮਾ ਦੈ ਕਰ ਬੰਦਿ।
ਤੁਮਰੇ ਸੁਤ ਕੀ ਸੇਵਾ ਹੇਤ।
ਇਕਿ ਦਾਸੀ ਮੈਣ ਦਈ ਨਿਕੇਤ ॥੬॥


੧ਫਿਰ ਇਸ ਤਰ੍ਹਾਂ ਦੇ (ਭਾਵ ਆਪਣੇ ਨਗਰ ਵਿਚ) ਦਰਸ਼ਨ ਕਿਵੇਣ ਹੋਣਗੇ?
੨ਦੇਸ਼ ਵਿਦੇਸ਼ਾਂ ਦੇ (ਸਿਜ਼ਖ) ਜਿਨ੍ਹਾਂ (ਗੁਰੂ ਸਾਹਿਬਾਣ) ਦੇ।
੩ਦਰਸ਼ਨ ਵਾਸਤੇ ਕਜ਼ਠੇ ਹੋਕੇ ਆਅੁਣਦੇ ਹਨ।
੪ਰਾਮੇ ਦੇ ਪਰਵਾਰ ਦੇ।
*ਪਾ:-ਹਮਰੇ?
੫ਦਰਸ਼ਨ ਕਰਕੇ ਪ੍ਰਸੰਨ ਹੋਏ ਹਾਂ।
+ਪਾ:-ਤਾਂਹੀ।

Displaying Page 451 of 494 from Volume 5