Sri Gur Pratap Suraj Granth

Displaying Page 453 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੮

ਇਜ਼ਤਾਦਿਕ ਨਿਜ ਸਿਫਤਿ ਸੁਨੀ ਜਬਿ।
ਸ਼੍ਰੀ ਗੰਗਾ ਪ੍ਰਗਟੀ ਜਲ ਤੇ ਤਬਿ।
ਸ਼੍ਰੀ ਗੁਰ ਅਮਰ ਬੰਦਨਾ ਠਾਨੀ੧।
ਧੰਨ ਧੰਨ ਅਵਲੋਕਿ ਬਖਾਨੀ੨ ॥੪੪॥
ਜਗਤੇਸ਼ਰ ਕੀ ਜੋਤਿ ਬਿਸਾਲਾ।
ਤੁਮ ਕੋ ਪ੍ਰਾਪਤਿ ਭਈ ਅੁਜਾਲਾ।
ਤੁਮ ਪਾਵਨਿ ਪਾਵਨਿ ਕਰ ਪਾਵਨ੩।
ਕਲ ਨਰ ਪਾਪਨਿ ਭਾਰ ਨਸਾਵਨਿ੪ ॥੪੫॥
ਸੁਨਿ ਪ੍ਰਸੰਨ ਸ਼੍ਰੀ ਗੁਰ ਤਬਿ ਹੋਏ।
ਅੰਤਰ ਧਾਨ ਭਈ ਜਲ ਮੋਏ੫।
ਕੇਤਿਕ ਦਿਨ ਬਸਿ ਕੀਨਿ ਸ਼ਨਾਨਾ।
ਮਨ ਭਾਵਤਿ ਦੇ ਕਰਿ ਤਹਿਣ ਦਾਨਾ ॥੪੬॥
ਸਨੈ ਸਨੈ ਪੁਨਿ ਡੇਰਾ ਪਾਵਤਿ।
ਗੋਇੰਦਵਾਲ ਦਿਸ਼ਾ ਕੋ ਆਵਤਿ।
ਜੈ ਜੈ ਕਾਰ ਕਰਤਿ ਨਰ ਸੰਗ।
ਅਧਿਕ ਅਨਦਤਿ ਪਿਖਿ ਗੁਰ ਅੰਗ੬ ॥੪੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਤੀਰਥ ਪ੍ਰਸੰਗ ਬਰਨਨ ਨਾਮ
ਅੂਨ ਪੰਚਾਸਤਿ ਅੰਸੂ ॥੪੯॥


ਅੰਕ ੪੬ ਵਿਚ ਦਸਦੇ ਹਨ ਕਿ ਇਹ ਸੁਣਕੇ ਗੁਰੂ ਜੀ ਪ੍ਰਸੰਨ ਹੋਏ ਜਿਸ ਤੋਣ ਸਪਜ਼ਸ਼ਟ ਹੈ ਕਿ ਗੰਗਾ
ਨੇ ਦਾਸ ਵਾਣੂ ਸਤਿਗੁਰ ਦੀ ਕੀਰਤੀ ਕਹੀ ਹੈ ਤੇ ਅੁਨ੍ਹਾਂ ਨੇ ਮਾਲਕ ਦੀ ਹੈਸੀਅਤ ਵਿਚ ਸੁਣੀ ਹੈ। ਤੇ ਚੌਥੇ
ਸਤਿਗੁਰਾਣ ਨੇ ਸੰਸੇ ਰਹਤ ਕਰਨੇ ਲਈ ਜੋ ਵਾਕ ਗੁਰਬਾਣੀ ਵਿਚ ਕਿਹਾ ਹੈ ਸੋ ਇਹ ਹੈ ਕਿ ਤੀਰਥਾਂ ਲ਼ ਪਵਿਜ਼ਤ੍ਰ
ਕਰਨ ਲਈ ਗੁਰੂ ਜੀ ਤੀਰਥਾਂ ਤੇ ਗਏ ਸਨ।
੧ਗੰਗਾ ਨੇ ਗੁਰੂ ਅਮਰਦਾਸ ਜੀ ਲ਼ ਬੰਦਨਾ ਕੀਤੀ।
੨(ਗੁਰੂ ਜੀ ਲ਼) ਵੇਖਕੇ ਗੰਗਾ ਕਹਿਂ ਲਗੀ ਕਿ ਧੰਨ ਹੋ ਧੰਨ ਹੋ।
੩ਪਵਿਜ਼ਤ੍ਰ ਚਰਨ ਪਾਵਂਾ ਕਰੋ (ਮੇਰੇ ਵਿਚ)।
੪ਦੂਰ ਕਰਨ ਲਈ, ਭਾਵ-ਹੇ ਗੁਰੂ ਜੀ ਮੇਰੇ ਵਿਚ ਪਏ ਕਲਜੁਗੀ ਜੀਵਾਣ ਦੇ ਭਾਰ ਦੂਰ ਕਰਨ ਲਈ ਅਪਣੇ
ਪਵਿਜ਼ਤ੍ਰ ਚਰਣ ਮੇਰੇ ਵਿਚ ਪਾਕੇ ਮੈਲ਼ ਪਵਿਜ਼ਤ੍ਰ ਕਰੋ।
੫ਜਲ ਵਿਖੇ।
੬ਅੰਗ (ਅ) ਸਰੂਪ।

Displaying Page 453 of 626 from Volume 1