Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੬੬
੫੯. ।ਸ਼ੋਕ ਨਵਿਰਤੀ, ਰਾਸ ਸਮਾਪਤਿ॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>
ਦੋਹਰਾ: ਕਰਿ ਸ਼ਨਾਨ ਸਤਿਗੁਰ ਅਏ,
ਬੈਠੇ ਲਾਇ ਦਿਵਾਨ।
ਸੁਨਿ ਸੁਨਿ ਸੁਧਿ ਅਚਰਜ ਕਰਤਿ,
ਕਾ ਹੁਇ ਗਈ ਮਹਾਨ ॥੧॥
ਚੌਪਈ: ਪੁਰਿ ਜਨ ਅੂਚ ਨੀਚ ਤਬਿ ਆਏ।
ਸਭਿ ਬੋਲਤਿ ਬਹੁ ਸ਼ੋਕ ਵਧਾਏ।
ਮਹਾਂਰਾਜ! ਇਹ ਗਤਿ ਕਾ ਕਰੀ?
ਬਾਲ ਅਵਸਥਾ ਅਜੁਹ ਨ ਟਰੀ ॥੨॥
ਮਹਾਂ ਸ਼ਕਤਿ ਜੁਤਿ ਸਾਹਿਬਗ਼ਾਦੇ।
ਸਭਿ ਪੁਰਿ ਜਨਨਿ ਦੇਤਿ ਅਹਿਲਾਦੇ।
ਸਕਲ ਬਾਲ ਕੇ ਸੰਗ ਫਿਰੰਤੇ।
ਨਿਸ ਮਹਿ ਨੀਠਿ ਨੀਠਿ ਬਿਛੁਰੰਤੇ ॥੩॥
ਇਤਾਦਿਕ ਬਚ ਕਹਤਿ ਸੁਨਾਵੈਣ।
ਗੁਰੂ ਸਭਿਨਿ ਕੋ ਸ਼ੁਭ ਸਮੁਝਾਵੈਣ।
ਦੈਵਗਤੀ ਕੁਛ ਲਖੀ ਨ ਜਾਈ।
ਜਿਸ ਕੇ ਬਸਿ ਤ੍ਰੈ ਲੋਕ ਸਦਾਈ ॥੪॥
ਬਾਲਕ ਤਰੁਨ ਬ੍ਰਿਜ਼ਧ ਨਹਿ ਜਾਨੈਣ।
ਬਲੀ ਨਿਬਲੀ ਏਕ ਸਮ ਮਾਨੈਣ।
ਸੋ ਕਿਮ ਮਿਟਹਿ ਦੈਵਗਤਿ ਨਾਰੀ।
ਰਾਗ ਦੈਖ ਨਹਿ ਕਿਹ ਸੋਣ ਧਾਰੀ ॥੫॥
ਤਿਸ ਕੋ ਜਾਨਿ ਸ਼ੋਕ ਕਾ ਧਰੀਅਹਿ।
ਬੁਧਿ ਅਰੁ ਬਲ ਕਰਿ ਜੇ ਨ ਪ੍ਰਹਰੀਅਹਿ।
ਦੁਖੀ ਨਾਨਕੀ ਅਧਿਕ ਸਭਿਨਿ ਤੇ।
ਪਾਰੋ ਪਰਮ ਪੁਜ਼ਤ੍ਰ ਗੁਨ ਭਨਤੇ ॥੬॥
ਪ੍ਰਤਿਪਾਰਤਿ ਨਿਤ ਹੇਰਤਿ ਰਹੈ।
ਕਰਤਿ ਦੁਲਾਰ ਮੋਦ ਕੋ ਲਹੈ।
ਬਹੁ ਦੁਖ ਪਾਇ ਰੁਦਤਿ ਬਿਰਾਲਪਹਿ।
ਸਭਿ ਤ੍ਰਿਯ ਮਹਿ ਗੁਨਿ ਸਿਮਰਿ ਕਲਾਪਹਿ ॥੭॥
ਸਭਿ ਦਮੋਦਰੀ ਆਦਿਕ ਜੇਈ।
ਕਹਿ ਕਹਿ ਧੀਰ ਦੇਤਿ ਬਹੁ ਤੇਈ।