Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੨
ਮਨ ਭਾਵਤਿ ਸੁਖ ਕਰੌਣ ਬਿਲਾਸਾ।
ਜਾਚਨਿ ਕੀ ਮਿਟਿਹੈ ਸਭਿ ਆਸਾ।
ਜਮ ਕੇ ਬਸਿ ਜਬਿ ਪਰਿਹੌਣ ਜਾਈ।
ਦੇਹਿ ਸਾਸਨਾ੧ ਨਰਕ ਗਿਰਾਈ ॥੨੦॥
ਕਿਤ ਕੋ ਸੁਖ ਅਬਿ ਜਾਚਨਿ ਕਰੌਣ।
ਸੰਸੈ ਹੋਤਿ, ਨ ਨਿਰਨੋ ਧਰੌਣ-।
ਤੂਸ਼ਨਿ ਏਕ ਘਟੀ ਲਗਿ ਹੋਵਾ।
ਤਬਿ ਸ਼੍ਰੀ ਸਤਿਗੁਰ ਤਿਸ ਦਿਸ਼ਿ ਜੋਵਾ ॥੨੧॥
ਭੋ ਦਿਜਬਰ! ਕੋਣ ਤੂਸ਼ਨਿ ਠਾਨੀ।
ਜਾਚਨ ਕੀਜੈ ਚਾਹਿ ਮਹਾਂਨੀ।
ਸੋ ਹਮ ਤੇ ਲਿਹੁ ਜੋ ਮਨ ਭਾਵਾ।
ਸਾਚ ਕਰਹਿਣ ਬਚ ਹਮ ਜੁ ਅਲਾਵਾ੨ ॥੨੨॥
ਸੁਨਿ ਕੈ ਤਬਿ ਹੋਯਹੁ ਦਿਜ ਦੀਨ।
ਦੈ ਲੋਕਨਿ ਸੁਖ ਲਾਲਸ ਕੀਨਿ।
ਬਿਨੈ ਸਹਤ ਬਚ ਕਹੈ ਬਨਾਇ।
ਗੁਰੁ ਪ੍ਰਤਾਪ ਲਖਿ ਸੀਸ ਨਿਵਾਇ ॥੨੩॥
ਦਿਜਅੁ ਵਾਚ: ਨਾਮ ਦੇਹਿਣ, ਧਨ ਦੇਹਿਣ ਨ ਜਨ ਕੋ,
ਧਨ ਬਿਹੀਨ ਜਨ* ਜਗ ਨ ਸੁਹਾਇ।
ਜੇ ਧਨ ਦੇਹਿਣ ਨਾਮ ਨਹਿਣ ਦੇਵੈਣ,
ਨਾਮ ਬਿਨਾ ਜਨ ਜਮਪੁਰਿ ਜਾਇ।
ਤੁਮ ਪਹਿ ਕਹੀ ਨਹੀਣ ਬਨਿ ਆਵਹਿ੩
ਜੋਣ ਭਾਵੈਣ ਤੋਣ ਬਨਤਿ ਬਨਾਇ੪।
ਗੁਰ ਅਮਰਦਾਸ ਤੇਜੋ ਕੇ ਨਦਨ
ਦੋਨਹੁ ਨਿਰਮਲ ਪਜ਼ਖ+ ਚਲਾਇ੫ ॥੨੪॥
੧ਤਾੜਨਾ।
੨ਜੋ ਕਿਹਾ ਹੈ।
*ਪਾ:-ਨਰ।
੩ਫਬਦੀ ਨਹੀਣ।
੪ਕੋਈ ਬਣਤ ਬਣਾ ਦਿਓ।
+ਪਾ:-ਪੰਥ।
੫ਦੋਹਾਂ ਪਖਾਂ (ਪਾਸਿਆਣ) ਵਿਚ ਨਿਰਮਲਤਾਈ ਵਿਚ ਤੋਰੋ। ਭਾਵ ਲੋਕ ਵਿਚ ਬੀ ਦਰਿਜ਼ਦ੍ਰਤਾਈ ਦੀ ਮੈਲ ਨਾ ਦੇਹੋ
ਤੇ ਪ੍ਰਲੋਕ ਵਿਚ ਪਾਪ ਸਾਸਨਾ ਦੀ ਮੈਲ ਨਾਂ ਦਿਓ। ਅਗੇ ਅੰਕ ੨੭, ੨੮, ੨੯, ਵਿਚ ਅਰਥ ਸਪਜ਼ਸ਼ਟ ਹੋ
ਜਾਣਦਾ ਹੈ। (ਅ) ਦੋਵੇਣ ਰਸਤੇ ਤੁਸਾਂ ਨਿਰਮਲ ਟੋਰੇ ਹਨ। ਗ੍ਰਿਹਸਤੀ ਤੇ ਅਤੀਤ ਤਾਰੇ ਹਨ। (ੲ) ਕਈ ਦੋਹਾਂ
ਪਖਾਂ ਦਾ ਅਰਥ ਨਾਦੀ ਬਿੰਦੀ ਬੀ ਕਰਦੇ ਹਨ।