Sri Gur Pratap Suraj Granth

Displaying Page 457 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੭੦

੬੪. ।ਨੁਰੰਗੇ ਦੀ ਹੋਰ ਸਖਤੀ॥
੬੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੫
ਦੋਹਰਾ: ਚਿੰਤਾਤੁਰ ਅਵਨੀ ਪਿਖਤਿ*,
ਨੇਤ੍ਰਨਿ ਤੇ ਜਲ ਜਾਤਿ।
ਨਸਮਕਾਰ ਹਿਤ ਕਰਨਿ ਕੇ,
ਚਲਿ ਆਏ ਢਿਗ ਤਾਤ੧ ॥੧॥
ਚੌਪਈ: ਬੈਠੇ ਨਿਕਟਿ ਸਪੂਤ ਪ੍ਰਬੀਨਾ।
ਦੇਖਿ ਮਾਤ ਦਿਸ਼ਿ ਬੂਝਨਿ ਕੀਨਾ।
ਅਬਿ ਲੌ ਆਜ ਨ ਮਜ਼ਜਨ ਕਰੋ।
ਨੇਮ ਸ਼ਬਦ ਕੋ ਪਾਠ ਨ ਰਰੋ੨? ॥੨॥
ਕਾ ਚਿਤਵਤਿ ਚਿੰਤਾ ਚਿਤ ਮਾਂਹੀ।
ਮੋ ਸੰਗ ਭੇਦ ਕਰਹੁ ਕਿਮ ਨਾਂਹੀ੩?
ਸ਼੍ਰੀ ਗੁਜਰੀ ਦੁਹ ਸੁਪਨ ਸੁਨਾਏ।
ਹੇ ਨਦਨ! ਨਿਸ ਮਹਿ ਮੁਝ ਆਏ ॥੩॥
ਪਿਤਾ ਤੁਮਾਰੇ ਅਪਨੇ ਕਰ ਤੇ।
ਪੈਸੇ ਪੰਚ ਨਾਲੀਅਰ ਧਰਤੇ।
ਅਰਪਨ ਕਰਤੇ੪ ਤੁਮਹੁ ਅਗਾਰੀ।
ਇਮ ਸੁਪਨੋ ਆਯੋ ਇਕ ਬਾਰੀ ॥੪॥
ਪੁਨ ਸਤਿਗੁਰ ਕੋ ਧਰ ਸਿਰ ਨਾਰੋ।
ਪਿਖਿ ਸੁਪਨੇ ਮਹਿ ਭਾ ਦੁਖ ਭਾਰੋ।
ਤਬਿ ਕੀ ਚਿੰਤਾ ਮੈਣ ਕਰ ਰਹੀ।
ਮਨ ਥਿਰਤਾ ਕੋ ਪਾਵਤਿ ਨਹੀਣ ॥੫॥
ਪਠਹੁ ਸਿਜ਼ਖ ਲਘੁ ਦੇਹੁ ਤੁਰੰਗ੫।
ਆਨਹਿ ਸੁਧਿ ਕੋ ਤੂਰਨ ਸੰਗ।
ਪਹੁਚਹਿ ਪੁਰਿ ਸੰਗਤਿ ਕੇ ਮਾਂਹਿ।
ਡੇਰਾ ਕਰਹਿ ਨਿਕਟਿ ਪੁਨ ਜਾਹਿ ॥੬॥
ਕਰਿ ਦਰਸ਼ਨ ਤਤਛਿਨ ਹਟਿ ਆਵੈ।


*ਪਾ:-ਜਨਨੀ ਲਖੀ।
੧ਭਾਵ ਸ਼੍ਰੀ ਗੋਬਿੰਦ ਸਿਜ਼ਘ ਜੀ ਮਾਤਾ ਜੀ ਪਾਸ ਨਮਸਕਾਰ ਕਰਨ ਆਏ ਜੋ ਚਿੰਤਾਤੁਰ ਸੀ।
੨ਨਿਤਨੇਮ ਦੀ ਬਾਣੀ ਦਾ ਪਾਠ ਬੀ ਨਹੀਣ ਕੀਤਾ?
੩ਕਿਅੁਣ ਨਹੀਣ ਕਹਿਦੇ।
੪ਕਰ ਦਿਜ਼ਤੇ ਹਨ।
੫ਛੇਤੀ ਘੋੜਾ ਦੇਕੇ।

Displaying Page 457 of 492 from Volume 12