Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੩
ਚੌਪਈ: ਸਜ਼ਤਨਾਮ ਜੇ ਦੇਵੈਣ ਜਨ ਕੋ।
ਰਹੈ ਦਾਰਿਦੀ ਪਾਇ ਨ ਧਨ ਕੋ।
ਇਹਾਂ ਲੋਕ ਪ੍ਰਤਾਪ ਨ ਜਾਨਹਿ।
-ਅਹੈ ਰੰਕ, ਹੀਨੋ- ਪਹਿਚਾਨਹਿਣ ॥੨੫॥
ਤੁਮਰੀ ਦਾਤ ਨ ਜਾਨੈ ਕੋਈ।
ਸੁਖ ਪ੍ਰਲੋਕ ਨਹਿਣ ਪਾਵਹਿ ਸੋਈ।
ਜੇ ਕਰਿ ਧਨ ਦੇਵਹੁ ਨਿਜ ਜਨ ਕੋ।
ਭੋਗਹਿ ਅਨਿਕ ਰੀਤ ਬਿਸ਼ਿਯਨ ਕੋ ॥੨੬॥
ਬਿਨਾ ਨਾਮ ਜਮ ਕੇ ਬਸਿ ਪਰੈ।
ਨਾਨਾ ਨਰਕ ਬਿਖੈ ਦੁਖ ਭਰੈ।
ਨਹੀਣ ਆਪ ਕੀ ਦਾਤ ਪਛਾਨਹਿ।
ਸਭਿ ਸੰਕਟ ਪ੍ਰਾਪਤਿ ਜਿਸ ਜਾਨਹਿਣ ॥੨੭॥
ਦੋਨਹੁ ਲੋਕ੧ ਆਪ ਕੋ ਦਾਨ।
ਬਿਦਤੈ ਜਨ ਪਾਵਹਿ ਕਜ਼ਲਾਨ੨।
ਕਹਨਿ ਬਨਹਿ ਨਹਿਣ ਰਾਵਰਿ ਪਾਸ।
ਜਿਮ ਜਾਨਹੁ ਤਿਮ ਪੂਰਹੁ ਆਸ ॥੨੮॥
ਲੋਕ ਪ੍ਰਲੋਕ ਮਲੀਨ ਬਿਹੀਨ।
ਤੁਮਰੋ ਜਨ ਹੋਵੈ ਸੁਖ ਲੀਨ੩।
ਇਮ ਕਹਿ ਬੰਦਨ ਦਿਜ ਨੇ ਕਰੀ।
ਦੈ ਲੋਕਨ ਸੁਖ ਕਾਣਖਾ ਧਰੀ ॥੨੯॥
ਪਿਖਿ ਸਤਿਗੁਰ ਦਿਜ ਕੀ ਚਤੁਰਾਈ।
ਭਏ ਪ੍ਰਸੰਨ ਤਨਕ੪ ਮੁਸਕਾਈ।
ਕਹੋ ਬਾਕ ਦੋਨਹੁ ਤੁਮ ਲੇਹੁ।
ਪ੍ਰਾਪਤਿ ਹੈ ਸੁਖ ਅਬਹਿ ਅਛੇਹੁ ॥੩੦॥
ਜਬਿ ਲੌ ਜੀਵਹੁ ਧਨ ਬਹੁ ਪਾਵਹੁ।
ਸਿਮਰਹੁ ਸਜ਼ਤਿਨਾਮ ਲਿਵ ਲਾਵਹੁ।
ਅੰਤ ਸਮੈ ਜਮ ਨਹਿਣ ਦਰਸੈਹੋ।
੧ਦੋਵੇਣ ਲੋਕਾਣ ਦਾ।
੨ਮੁਕਤੀ।
੩ਲੋਕ ਪ੍ਰਲੋਕ ਵਿਚ ਆਪ ਦਾ ਜਨ ਮਲੀਨਤਾ ਬਿਨਾਂ ਹੋਕੇ ਸੁਖ ਵਿਚ ਲੀਨ ਹੋਵੇ,
(ਅ) ਤੁਹਾਡਾ ਦਾਸ ਲੋਕ ਵਿਚ ਮਲੀਨ (ਦਰਿਜ਼ਦ੍ਰੀ) ਹੈ ਤੇ ਪ੍ਰਲੋਕ ਵਿਚ (ਪੁੰਨਾਂ ਤੋਣ) ਬਿਹੀਨ ਹੈ, (ਐਸੀ
ਕਿਰਪਾ ਕਰੋ ਕਿ ਇਹ ਦੋਹੀਣ ਥਾਈਣ) ਸੁਖ ਵਿਚ ਲੀਨ ਹੋਵੇ।
੪ਗ਼ਰਾ ਕੁ।