Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੭੧
੬੨. ।ਮਾਤਾ ਗੰਗਾ ਪ੍ਰਲੋਕ॥
੬੧ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੩
ਦੋਹਰਾ: ਸੁਨਿ ਕਰਿ ਬਚ ਇਮਿ ਮਾਤ ਕੇ ਸ਼੍ਰੀ ਗੁਰੁ ਹਰਿ ਗੋਵਿੰਦ।
ਮਾਨਤਿ ਭੇ ਸਭਿ ਜਾਨਿ ਕੈ ਹੋਹਿ ਭਵਿਜ਼ਖਤਿ ਬ੍ਰਿੰਦ੧ ॥ ੧ ॥
ਚੌਪਈ: ਹੋਤਿ ਪ੍ਰਭਾਤਿ ਕਰਹਿ ਸਭਿ ਤਾਰੇ।
ਚਲਹਿ ਬਕਾਲੇ ਸੰਗਿ ਤੁਮਾਰੇ।
ਇਮਿ ਕਹਿ ਸੁਪਤੇ ਰਾਤਿ ਬਿਤਾਈ।
ਜਾਗੇ ਦਯਾ ਸਿੰਧੁ ਗੋਸਾਈਣ ॥੨॥
ਸੌਚ ਸ਼ਨਾਨ ਧਾਨ ਕੋ ਠਾਨੇ।
ਦਿਨਕਰ ਚਢੇ ਚਢਨਿ ਲਲਚਾਨੇ੨।
ਸਭਿ ਪਰਵਾਰ ਸਦਨ ਹੀ ਰਾਖਿ।
ਹਯ ਮੰਗਵਾਇਸਿ ਚਲਿਬੇ ਕਾਣਖਿ੩ ॥੩॥
ਕੁਛ ਸਿਖ ਸੁਭਟ ਸੰਗਿ ਲੈ ਨਾਥ।
ਗੰਗ ਮਾਤ ਕੇ ਚਾਲੇ ਸਾਥਿ।
ਸ਼੍ਰੀ ਹਰਿਮੰਦਰ ਬੰਦਨ ਕਰਿ ਕੈ।
ਗਮਨਿ ਬਕਾਲੇ ਦਿਸ਼ਾ ਨਿਹਰਿ ਕੈ ॥੪॥
ਸਨੇ ਸਨੇ ਮਗ ਅੁਲਘੋ ਸਾਰੋ।
ਜਾਇ ਬਕਾਲੇ ਗ੍ਰਾਮ ਨਿਹਾਰੋ।
ਸਾਈਣਦਾਸ ਸੰਗਿ ਬਚ ਕਹੋ।
ਇਹ ਸਥਾਨ ਆਗੇ ਜੋ ਲਹੋ ॥੫॥
ਪਹੁਚਨਿ ਅੁਚਿਤਿ ਇਹੀ ਲਖਿ ਲੀਜੈ।
ਕੇਤਿਕ ਦਿਨ ਬਾਸਾ ਇਤਿ ਕੀਜੈ।
ਮਿਹਰੇ ਸੁਨੋ ਗੁਰੂ ਚਲਿ ਆਏ।
ਮਾਤਾ ਗੰਗਾ ਸੰਗਹਿ ਲਾਏ ॥੬॥
ਹਰਖਤਿ ਗਮਨੋ ਲੇਨਿ ਅਗਾਰੀ।
ਆਇ ਮਿਲੋ ਬੰਦਨ ਪਦ ਧਾਰੀ।
ਸਤਿਗੁਰੁ ਕੁਸ਼ਲ ਬੂਝਿ ਤਿਹ ਸੰਗਾ।
ਦਾ ਆਪਿ ਕੀ ਸੁਖ ਸਰਬੰਗਾ੪ ॥੭॥
ਪੁਨ ਮਾਤਾ ਕੇ ਚਰਨੀ ਪਰੋ।
੧ਸਾਰੀ ਭਵਿਜ਼ਖਤ ਵਿਚ ਜੋ ਹੋਣੀ ਹੈ।
੨ਸੂਰਜ ਚੜ੍ਹੇ ਚੜ੍ਹਨਾ ਚਾਹਿਆ।
੩ਚਜ਼ਲਂ ਦੀ ਇਜ਼ਛਾ ਕਰਕੇ।
੪ਸਭ ਤਰ੍ਹਾਂ।