Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੫੮
੭. ।ਪੰਜਾਬ ਕੌਰ ਦੀ ਸਤਿਗੁਰਾਣ ਲ਼ ਚਿਜ਼ਠੀ॥
੬ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੮
ਦੋਹਰਾ: ਸੰਸਕਾਰ* ਸਮਿਜ਼ਗ੍ਰੀ ਸਹਿਤ ਤਨ,
ਲੀਯੋ ਵਹਿਰ ਨਿਕਾਸ।
ਜਲ ਤੇ ਦਯੋ ਸ਼ਨਾਨ ਕਰਿ,
ਪਿਖਿ ਗੁਰ ਪੁਜ਼ਤ੍ਰ ਅੁਦਾਸ ॥੧॥
ਚੌਪਈ: ਤਨ ਮਹਿ ਨਹਿ ਪ੍ਰਵੇਸ਼ ਪੁਨ ਕੀਨੋ।
ਹੁਇ ਨਿਰਾਸ ਸੁਰਿ ਪੁਰਿ ਮਗ ਲੀਨੋ।
ਭ੍ਰਾਤ ਗੁਰੂ ਕੋ ਸ੍ਰਾਪ ਚਿਤਾਰਾ।
ਨਹਿ ਜੀਵਨ ਮਹਿ ਨਿਜ ਮਨ ਧਾਰਾ ॥੨॥
ਗਗਨ ਗਿਰਾ੧ ਕਿਨ ਕਿਨ ਸੁਨਿ ਲੀਨੀ।
ਗਰਬਤਿ ਮਹਿਦ ਮਸੰਦ ਨ ਚੀਨੀ੨।
ਇਕ ਪੰਜਾਬ ਕੁਇਰ ਅੁਰ ਧਾਰੀ।
ਦੁਖਤਿ ਬਾਪੁਰੀ੩ ਭਈ ਲਚਾਰੀ ॥੩॥
ਨਹਿ ਕੁਛ ਜਤਨ ਬਨੋ ਤਿਸ ਪਾਸਾ।
ਰੋਦਤਿ ਅਧਿਕ ਲੇਤਿ ਬਡ ਸਾਸਾ।
ਜੁਗ ਸੌਤਨ੪ ਜੁਤਿ ਬਿਲਪਹਿ ਦਾਸੀ।
ਸਭਿ ਕੋ ਆਨਿ ਪਰੋ ਦੁਖ ਰਾਸੀ ॥੪॥
ਬ੍ਰਿੰਦ ਮਸੰਦਨ ਕਰਿ ਸਭਿ ਤਾਰੀ।
ਦੇਹਿ ਚਿਖਾ ਪਰਿ ਧਰਿ ਕਰਿ ਜਾਰੀ।
ਮਜ਼ਜਨ ਕਰਿ ਬੈਠੇ ਸਮੁਦਾਏ।
ਪੁਨ ਅੁਠਿ ਅੁਠਿ ਨਿਜ ਸਦਨ ਸਿਧਾਏ ॥੫॥
ਦਰਬ ਆਦਿ ਵਸਤੁਨਿ ਸੰਭਾਰੇ।
ਲਗੇ ਦੁਰਾਵਨਿ ਜਿਸ ਅਨੁਸਾਰੇ।
ਸੁਰ ਪੁਰਿ ਰਾਮਰਾਇ ਚਲਿ ਗਏ।
ਅਪਰਨ ਤੇ ਨਹਿ ਤ੍ਰਾਸਤਿ ਭਏ ॥੬॥
ਜਹਿ ਜਹਿ ਛੋਰੇ ਹੁਤੇ ਮਸੰਦ।
ਸਿਖ ਸੰਗਤਿ ਤੇ ਲੇ ਧਨ ਬ੍ਰਿੰਦ।
*ਇਸ ਪਦ ਵਿਚ ਦੋ ਮਾਤ੍ਰਾਣ ਵਧ ਹਨ।
੧ਆਕਾਸ਼ ਬਾਣੀ।
੨ਬਹੁਤੇ ਹੰਕਾਰੀ ਮਸੰਦਾਂ ਨੇ ਨਾ ਪਛਾਈ।
੩ਵਿਚਾਰੀ।
੪ਦੋ ਸੌਣਕਂਾਂ।