Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੫੮
੭. ।ਕੋਮਲ ਹਜ਼ਥਾਂ ਵਾਲੇ ਲੜਕੇ ਲ਼ ਸੇਵਾ ਦਾ ਅੁਪਦੇਸ਼॥
੬ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੮
ਦੋਹਰਾ: ++ਇਕ ਦਿਨ ਜਨ ਥੋਰਨ ਬਿਖੈ,
ਬੈਠੇ ਗੁਰੂ ਗੰਭੀਰ।
ਪਾਸ ਲਗੀ, ਇਤ ਅੁਤ ਪਿਖੋ,
ਤਬਿ ਗਡਵਈ੧ ਨ ਤੀਰ ॥੧॥
ਚੌਪਈ: ਨਾਮ ਸੁ ਗ਼ਾਲਮ ਸਿੰਘ ਪੁਕਾਰੋ।
ਗ਼ਾਲਮ੨ ਪਿਆਸ ਲਗੀ ਸੁ ਹਕਾਰੋ।
ਲਾਅੁ ਸਰਦ ਜਲ ਪੀਬੇ ਹੇਤੁ।
ਇਮ ਜਬਿ ਬੋਲੇ ਕ੍ਰਿਪਾ ਨਿਕੇਤ ॥੨॥
ਇਕ ਸਿਖ ਸੁਤ ਸੁੰਦਰ ਤਿਸ ਬਾਰੀ।
ਨਿਜ ਸਰੂਪ ਅੁਜ਼ਜਲ ਹੰਕਾਰੀ੩।
ਤਿਨ ਕਰ ਜੋਰਤਿ ਗਿਰਾ ਅੁਚਾਰੀ।
ਹੁਇ ਆਗਾ ਮੈਣ ਆਨੌਣ ਬਾਰੀ੪ ॥੩॥
ਸ਼ਾਰਤ ਕਰੀ, ਗਯੋ ਤਤਕਾਲੇ।
ਲੇ ਜਲ ਕੋ ਕਰਿ ਪ੍ਰੇਮ ਬਿਸਾਲੇ।
ਪਹੁਚੋ ਰੁਚਿਰ ਕਟੋਰਾ ਹਾਥ।
ਤਿਸ ਕੀ ਦਿਸ਼ਿ ਅਵਲੋਕੋ ਨਾਥ ॥੪॥
ਅਪਨੇ ਹਾਥ ਅੁਠਾਇ ਕਟੋਰਾ।
ਦੇਖੋ ਸਿਖ ਜੁਤ ਹਾਥਨਿ ਓਰਾ।
ਦੇਖਤਿ ਹੀ ਬੋਲੇ ਤਬਿ ਨਾਥ।
ਕੋਮਲ ਬਹੁ ਮਲੂਕ੫ ਤਵ ਹਾਥ ॥੫॥
ਕਹੁ ਸਿਜ਼ਖ ਕਾ! ਕਾਰਜ ਕਰੈਣ।
ਬਹੁਤ ਬਰੀਕ ਹਾਥ ਦਿਖ ਪਰੈਣ।
ਹਾਥ ਜੋਰਿ ਬੋਲੋ ਸਿਖ ਗੁਰ ਤੇ੬।
ਕਿਰਤ ਨ ਕਰੀ ਕਛੂ ਮੈਣ ਧੁਰ ਤੇ ॥੬॥
++ਸੌ ਸਾਖੀ ਦੀ ਇਹ ੫੦ਵੀਣ ਸਾਖੀ ਹੈ।
੧ਲਸੀ ਪਾਂੀ ਪਿਲਾਅੁਣ ਵਾਲਾ ਦਾਸ।
੨ਬਹੁਤੀ।
੩ਅੁਜਲ ਰੂਪ ਦਾ ਹੰਕਾਰੀ।
੪ਜਲ।
੫ਸੁਹਲ।
੬ਗੁਰਾਣ ਜੀ ਤਾਈਣ।