Sri Gur Pratap Suraj Granth

Displaying Page 464 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੯

ਹੋਵਤਿ ਹੈ ਭੀ ਬਿਦਤ ਮਹਾਨਾ ॥੨੧॥
ਸਭਿ ਮਹਿਣ ਰਾਮਦਾਸ ਮਿਲਿ ਕਰਿ ਕੈ।
ਸਤਿਗੁਰ ਚਰਨ ਪ੍ਰੇਮ ਕੋ ਧਰਿ ਕੈ।
ਕਰਹਿਣ ਬਾਪਿਕਾ੧ ਸੇਵ ਬਿਸਾਲਾ।
ਸਰਬ ਗਰਬ ਤੇ ਹੋਹਿ ਨਿਰਾਲਾ ॥੨੨॥
ਅਤਿ ਹਿਤ ਕਰਿ ਕੈ ਕਾਰ ਕਮਾਵਹਿਣ।
ਧਰਹਿਣ ਟੋਕਰੀ ਸਿਰ, ਨਿਕਸਾਵਹਿਣ੨।
ਨਿਜ ਕੁਲ ਕੀ ਲਜਾ ਕੋ ਪਰਹਰਿ।
ਸਨਬੰਧਿਨਿ ਕੀ ਆਨ ਨਹੀਣ ਧਰਿ੩ ॥੨੩॥
ਸਭਿ ਜਗ ਕੀ ਰਾਖੀ ਨਹਿਣ ਕਾਨ੪।
ਸੇਵਾ ਕੇ ਤਤਪਰ ਸਵਧਾਨ।
ਖੇਦ ਸਰੀਰ ਸੁ ਨਹੀਣ ਵਿਚਾਰਤਿ।
ਪ੍ਰੇਮਾ ਭਗਤਿ ਰਾਤਿ ਦਿਨ ਧਾਰਤਿ ॥੨੪॥
ਅਪਰ ਸੰਗ ਨਹਿਣ ਇਰਖਾ ਠਾਨਹਿਣ।
ਕਰਹਿਣ ਟਹਿਲ ਸੁਖ ਮਹਿਲ ਪ੍ਰਮਾਨਹਿਣ੫।
ਖਨਹਿਣ ਮ੍ਰਿਜ਼ਤਕਾ ਸੀਸ ਅੁਠਾਵੈਣ।
ਨਿਕਸਿ ਵਹਿਰ ਕੋ ਦੂਰਿ ਗਿਰਾਵੈਣ ॥੨੫॥
ਧੂਲ ਸਰੀਰ ਬਸਤ੍ਰ ਕੋ ਲਾਗਹਿ।
ਹੈ ਮਨ ਭੰਗ ਨ, ਪ੍ਰੇਮ ਸੁ ਜਾਗਹਿ।
ਮਨ, ਬਚ, ਕ੍ਰਮ ਸੇਵਾ ਕੇ ਤਤਪਰ।
ਅਪਰ ਮਨੋਰਥ ਕੋ ਨਹਿਣ ਅੁਰ ਧਰਿ ॥੨੬॥
ਸ਼੍ਰੀ ਗੁਰੁ ਪੂਰਨ ਅੰਤਰਜਾਮੀ।
ਤਿਸ ਕੀ ਲਖਹਿਣ ਸੇਵ ਸਭਿ ਸਾਮੀ।
ਅੁਰ ਪਰਪਜ਼ਕ ਪ੍ਰੇਮ ਕਰਿ ਰੂਰਾ।
ਸ਼ਰਧਾ ਸੁਮਤਿ ਸੰਗਿ ਪਰਿਪੂਰਾ ॥੨੭॥
ਪਰਮ ਲਾਭ ਸੇਵਾ ਕਹੁ ਜਾਨਹਿ।
ਸ਼੍ਰੀ ਸਤਿਗੁਰੂ ਸਭਿ ਭੇਵ ਪਛਾਨਹਿਣ।
ਕਿਤਿਕ ਕਾਲ ਬੀਤਾ ਲਗਿ ਸੇਵਾ।

੧ਬਾਵਲੀ ਦੀ।
੨ਕਜ਼ਢਦੇ ਹਨ (ਮਿਜ਼ਟੀ)।
੩ਸ਼ਰੀਕਾਣ ਦੀ ਸ਼ਰਮ (ਜੀ ਵਿਚ) ਨਾ ਧਾਰਣ ਕਰਕੇ।
੪ਪਰਵਾਹ, ਕਂੌਡ।
੫ਟਹਿਲ ਤੋਣ ਸੁਖ ਦਾ ਮਰਾਤਬਾ ਮਿਲਦਾ ਹੈ ਇਹ ਜਾਣਦੇ ਹਨ।

Displaying Page 464 of 626 from Volume 1