Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੭੭
੬੨. ।ਭਾਈ ਜੇਠੇ ਲ਼ ਅਜਰ ਜਰਨ ਦਾ ਅੁਪਦੇਸ਼॥
੬੧ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੩
ਦੋਹਰਾ: ਦਿਨ ਬੀਤੋ ਸੰਧਾ ਭਈ, ਸ਼ਾਹੁ ਕਰੀ ਜਿਸ ਭਾਇ।
ਤਕਰਾਈ ਸਭਿ ਬਿਧਿ ਕਰੀ, ਲੋਹ ਕਨਾਤ ਲਗਾਇ ॥੧॥
ਚੌਪਈ: ਜਾਰ ਲੋਹ ਕੋ੧ ਅੂਪਰ ਤਨੋ।
ਚਹੁਦਿਸ਼ਿ ਮਹਿ ਜਨੁ ਪਿੰਜਰ ਬਨੋ।
ਬ੍ਰਿੰਦ ਪਾਹਰੂ ਦਾਰ ਸੁਚੇਤ।
ਖਰੇ ਕਰੇ ਜਾਗਨਿ ਕੇ ਹੇਤੁ ॥੨॥
ਸਭਿ ਬਿਧਿ ਸੋਣ ਕਰਿ ਕੈ ਤਕਰਾਈ।
ਸੁਪਤੋ ਸ਼ਾਹੁ ਨੀਣਦ ਤਬਿ ਪਾਈ।
ਅਰਧਿ ਰਾਤਿ ਲੌ ਸੋਵਤਿ ਰਹੋ।
ਬਹੁਰ ਤ੍ਰਾਸ ਤੈਸੇ ਤਬਿ ਲਹੋ ॥੩॥
ਦੋਨਹੁ ਦਿਸ਼ਿ ਤੇ ਦਾਰੁਨ ਸ਼ੇਰ।
ਦੀਰਘ ਦਾਂਤ ਸੁ ਆਵਤਿ ਹੇਰਿ।
ਬੋਲੋ ਡਰਤਿ ਹਾਥ ਕੋ ਬੰਦਿ।
ਰਾਖੋ ਮੁਹਿ ਸ਼੍ਰੀ ਹਰਿਗੋਵਿੰਦ! ॥੪॥
ਇਕ ਤੁਮ ਹੋ ਨਿਤ ਮਮ ਰਖਵਾਰੇ।
ਬਨਹੁ ਸਹਾਇਕ, ਦਾਸ ਤੁਮਾਰੇ।
ਬਿਨੈ ਸੁਨੀ ਪ੍ਰਭੁ ਦੌਰਤਿ ਆਏ।
ਕਰ੨ ਰੁਮਾਲ ਧਰਿ ਦੁਹਨਿ ਹਟਾਏ ॥੫॥
ਜੋਣ ਜੋਣ ਮੁਖ ਪਸਾਰ ਕਰਿ ਆਵੈਣ।
ਤੋਣ ਤੋਣ ਸਤਿਗੁਰੁ ਦੂਰ ਹਟਾਵੈਣ।
ਚਤੁਰ ਘਟੀ ਲਗਿ ਕੇਹਰਿ ਰਹੇ।
ਨਰ ਮੁਖ ਅਰਿ ਐਸੇ ਬਚ ਕਹੇ੩ ॥੬॥
ਜੋ ਸਤਿਗੁਰ ਦੇ ਹਾਥ ਬਚਾਵੈਣ।
ਤਿਨ ਕੀ ਮਹਿਮਾ ਕੋਣ ਬਿਸਰਾਵੈਣ।
ਨਿਸ ਮਹਿ ਤ੍ਰਾਸਤਿ ਨਿਕਟਿ ਬੁਲਾਵਤਿ।
ਦਿਨ ਮਹਿ ਦੂਰ ਰਾਖਬੇ ਭਾਵਤਿ ॥੭॥
ਖਾਇ ਜਾਤਿ ਹਮ ਤਾਗਤਿ ਨਾਂਹੀ।
੧ਜਾਲ ਲੋਹੇ ਦਾ।
੨ਹਥ (ਵਿਜ਼ਚ)।
੩ਭਾਵ ਸ਼ੇਰਾਣ ਨੇ।