Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੭੮
੬੩. ।ਸ਼੍ਰੀ ਤੇਗ ਬਹਾਦਰ ਜੀ ਅਵਤਾਰ॥
੬੨ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੪
ਦੋਹਰਾ: ਗੋਇੰਦਵਾਲ, ਖਡੂਰ ਤੇ, ਮਅੁ, ਡਜ਼ਲੇ, ਮੰਡਾਲਿ।
ਸਭਿ ਆਏ ਨਰ ਨਾਰਿ ਗਨ, ਰੋਦਤਿ ਸ਼ੋਕ ਬਿਸਾਲ ॥੧॥
ਚੌਪਈ: ਗੁਰ ਮਹਿਲਨਿ ਮਹਿ ਸ਼ਬਦ ਰੁਦਨ ਕੋ।
ਭਯੋ ਬਿਸਾਲ ਮੇਲਿਯਨਿ ਗਨ ਕੋ+।
ਕਰਹਿ ਸਰਾਹਨਿ ਗੁਨ ਸਮੁਦਾਏ।
ਸਿਮਰਿ ਸਿਮਰਿ੧ ਗਨ ਤ੍ਰਿਯ ਰੁਦਨਾਏ ॥੨॥
ਵਹਿਰ ਗੁਰੂ ਢਿਗਿ ਬਾਤਿ ਕਰੰਤੇ।
ਭਾਗਵਾਨ ਦੀਰਘ ਅੁਚਰੰਤੇ।
ਪਿਖਹੁ ਫਨਾਹ ਜਹਾਨ ਤਮਾਮ੨।
ਨਹੀਣ ਰਹਤਿ ਨਿਤਿ ਕਾਹੁ ਮੁਕਾਮ੩ ॥੩॥
ਨਦੀ ਪ੍ਰਵਾਹ ਚਲੋ ਜਗ ਜਾਤਿ।
ਜੀਰਨਿ ਬਨਤਿ ਬਿਦਤਿ ਦਿਨ ਰਾਤਿ੪।
ਭਜ਼ਲੇ ਤੇਹਣ ਅਪਰ ਜਿ ਸਾਨੇ।
ਸਭਿਨਿ ਸੁਨਾਵਤਿ ਏਵ ਬਖਾਨੇ ॥੪॥
ਅਹੈ ਜਥਾਰਥ ਸ਼੍ਰੀ ਗੁਰੁ ਕਹੋ।
ਇਸ ਬਿਧਿ ਕਹਿ ਕਰਿ ਡੇਰਾ ਲਹੋ।
ਸੇਵਾ ਪਰਿ ਮਸੰਦ ਗਨ ਛੋਰੇ।
ਸਰਬ ਸੇਵ ਕੀਨਿ ਸਭਿ ਓਰੇ ॥੫॥
ਸਤਿਗੁਰੁ ਬੈਠਤਿ ਲਾਇ ਦਿਵਾਨ।
ਦਿਨ ਪ੍ਰਤਿ ਆਵਹਿ ਲੋਕ ਮਹਾਨ।
ਦੀਰਘ ਚੌਕੀ ਹੁਇ ਦੁਇ ਕਾਲ੫।
ਸੁਨਿ ਕਰਿ ਸੰਗਤ ਮਿਲੀ ਬਿਸਾਲ੬ ॥੬॥
+ਅੁਜ਼ਪਰ ਪਿਛਲੇ ਅੰਸੂ ਦੇ ਅੰਕ ੪੨ ਵਿਚ ਗੁਰੂ ਜੀ ਵਲੋਣ ਰੋਂਾ ਬੰਦ ਕਰਨ ਦਾ ਹੁਕਮ ਕਵੀ ਜੀ ਦਜ਼ਸ ਆਏ
ਹਨ, ਫੇਰ ਕਿਵੇਣ ਰੋਂ ਦਾ ਸਜ਼ਦ ਜਾਰੀ ਹੋ ਸਕਦੀ ਹੈ। ਹਾਂ, ਮਾਤਾ ਜੀ ਦੇ ਗੁਣਾਂ ਤੇ ਪਿਆਰ ਦੀ ਯਾਦ ਵਿਚ
ਹਿਰਦੇ ਦੇ ਡੂੰਘੇ ਵਲਵਲੇ ਤੋਣ ਨੈਂੀ ਨੀਰ ਆ ਜਾਣਾ ਕੁਦਰਤੀ ਬਾਤ ਹੈ। ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ
ਲਾਇ ਪਿਆਰੋ।
੧ਯਾਦ ਕਰ ਕਰਕੇ।
੨ਸਾਰਾ ਜਹਾਨ (ਜੇ ਤੁਸੀਣ) ਵੇਖਦੇ ਹੋ ਫਨਾਹ ਹੋਣ ਵਾਲਾ ਹੈ।
੩ਕਿਸੇ ਦੀ ਥਿਰਤਾ।
੪ਰਾਤ ਦਿਨ ਵਿਚ ਪ੍ਰਗਟ ਹੀ ਪੁਰਾਣਾ ਹੁੰਦਾ ਜਾਣਦਾ ਹੈ। (ਪੁਰਸ਼, ਭਾਵ ਆਯੂ ਬੀਤਦੀ ਜਾਣਦੀ ਹੈ)।
੫ਦੋਨੋ ਵੇਲੇ।
੬ਸੁਨਂਾਂ ਕਰਦੀ ਹੈ ਸੰਗਤ ਬਹੁਤੀ ਮਿਲਕੇ।