Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੨
।ਪੰਥ ਸ਼ਿਰੋਮਣਤਾ॥
ਦੋਹਰਾ: ਸਰਬ ਸ਼ਿਰੋਮਣਿ ਖਾਲਸਾ, ਰਚੋ ਪੰਥ ਸੁਖਦਾਇ।
ਇਕ ਬਿਨ ਗੰਦੇ ਧੂਮ ਤੇ, ਜਗ ਮੈਣ ਅਧਿਕ ਸੁਹਾਇ* ॥੪੩॥
ਅਰਥ: (ਸਤਿਗੁਰ ਜੀ ਨੇ ਇਹ) ਖਾਲਸਾ ਪੰਥ ਸਾਰਿਆਣ ਤੋਣ ਸ਼ਿਰੋਮਣੀ (ਅਤੇ ਸਾਰਿਆਣ ਲ਼)
ਸੁਖ ਦੇਣ ਵਾਲਾ ਰਚਿਆ ਹੈ ਜੋ ਜਗਤ ਵਿਚ (ਸਾਰਿਆਣ ਤੋਣ) ਸੁਹਣਾ ਲਗ ਰਿਹਾ ਹੈ
(ਇਕ ਹੋਰ ਵਾਧਾ ਇਹ ਹੈ ਕਿ ਸਾਰਾ ਜਗਤ) ਗੰਦੇ ਧੂੰਏ (ਲ਼ ਲਗ ਪਿਆ ਹੈ ਪਰ
ਇਹ) ਇਕੋ (ਕੌਮ ਹੈ ਜੋ ਇਸ ਤੋਣ) ਬਿਨਾ ਹੈ।
ਭਾਵ: ਪੰਜਾਬ ਖਾਸ ਵਿਚ ਸਿਜ਼ਖ ਸਲਤਨਤ ਅਪਣੇ ਤੇਜ ਵਿਚ ਹੈਸੀ ਜੋ ਅਜ਼ਸੀ ਹਗ਼ਾਰ ਫੌਜ
ਮੈਦਾਨ ਜੰਗ ਵਿਚ ਇਕ ਦਮ ਲਿਆ ਸਕਦੀ ਸੀ ਤੇ ਸਤਲੁਜ ਪਾਰ ਕਿਤਨੇ ਛੋਟੇ
ਮਹਾਰਾਜੇ ਤੇ ਰਾਜੇ ਬਣੇ ਤੇ ਸਰਦਾਰੀਆਣ ਤੇ ਜਗੀਰਦਾਰ ਘਰਾਣੇ ਅਜ਼ਖਾਂ ਦੇ ਸਾਮ੍ਹਣੇ ਹਨ
ਤੇ ਵਧ ਰਿਹਾ ਤੇਜ ਕਵਿ ਜੀ ਲ਼ ਦਿਜ਼ਸ ਰਿਹਾ ਹੈ ਕਿ ਖਾਲਸਾ ਸਰਬ ਸ਼ਿਰੋਮਣਿ ਹੈ,
ਤੇਜ ਪ੍ਰਤਾਪ ਬਾਹੂ ਬਲ ਕਰਕੇ, ਨਾਲ ਹੀ ਬੰਦਗੀ ਭਜਨ ਗੁਰਸਿਜ਼ਖੀ ਦੇ ਜੀਵਨ ਕਰਕੇ
ਅੁਸ ਲ਼ ਸਰਬਦਾ ਸੁਖਦਾਈ ਕਹਿਣਦੇ ਹਨ। ਅਪਣੇ ਸਰੀਰਕ ਬਲ ਚੜ੍ਹਦੀਆਣ ਕਲਾ ਦੇ
ਜਬ੍ਹੇ ਤੇ ਆਨ ਬਾਨ ਵਾਲੀ ਸ਼ਾਨ ਦੇ ਸਰੀਰਕ ਰੂਪ ਰੰਗ ਚੜਤ ਬੜ੍ਹਤ ਵਿਚ ਭੀ ਸਭ
ਤੋਣ ਸੁਹਣਾ ਦਿਦਾਰੀ ਹੈ। ਪਜ਼ਛਮੀ ਲੋਕ ਗੰਦਾ ਧੂਆਣ (ਬਿਖਿਆ, ਤਮਾਕੂ) ਏਥੇ
ਲਿਆਏ, ਹਿੰਦੂ ਮੁਸਲਮਾਨ ਸਭ ਇਸ ਨੇ ਜਿਜ਼ਤ ਲਏ, ਪਰ ਖਾਲਸੇ ਨੇ ਇਸ ਲ਼ ਨਾ
ਛੋਹਿਆ, ਇਸ ਦਾ ਨਾ ਛੁਹਣਾ ਬੀ ਖਾਲਸੇ ਦੇ ਬਲ ਪ੍ਰਾਕ੍ਰਮ ਤੇ ਅੁਜ਼ਦਮ ਦਾ ਕਾਰਣ
ਹੈਸੀ, ਪਰ ਇਸ ਤੋਣ ਬਹੈਸੀਅਤ ਕੌਮ ਬਚਂਾ ਬੀ ਇਕ ਸ਼ਿਰੋਮਣੀ ਗਜ਼ਲ ਹੈ।
।ਪੰਥ ਜੋਗ ਨਮਸਕਾਰਾਣ॥
ਸੋਰਠਾ: ਸ਼੍ਰੀ ਸਤਿਗੁਰ ਕੋ ਰੂਪ, ਜਗਹਿ ਜੋਤਿ ਜਾਹਰ ਜਗਤ।
ਪੁੰਜ ਸੁ ਪੰਥ ਅਨੂਪ, ਕਰਿ ਬੰਦਨ ਰਚਿਬੇ ਲਗਤਿ ॥੪੪॥
।ਜਗਹਿ = ਜਗ ਰਹੀ ਹੈ। ਅਨੂਪ = ਜਿਸ ਵਰਗਾ ਹੋਰ ਨਹੀਣ ਸੁੰਦਰ। ॥
ਅਰਥ: ਅਨੂਪਮ ਤੇ ਸ੍ਰੇਸ਼ਟ (ਖਾਲਸਾ) ਪੰਥ ਸਾਰਾ ਸ਼੍ਰੀ ਸਤਿਗੁਰ ਜੀ ਦਾ ਸਰੂਪ ਹੈ, (ਜਿਸ
ਦੀ) ਜੋਤ ਗ਼ਾਹਿਰਾ ਜਗਤ ਵਿਚ ਜਗ ਰਹੀ ਹੈ, (ਅੁਸ ਲ਼ ਹੁਣ) ਬੰਦਨਾ ਕਰਕੇ (ਮੈਣ
ਗੁਰ ਪ੍ਰਤਾਪ ਸੂਰਜ ਗ੍ਰੰਥ) ਰਚਂ ਲਗਾ ਹਾਂ।
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਜੇ ਮੰਗਲਾ ਚਰਨ ਬਰਨਨ ਨਾਮ
ਪ੍ਰਥਮੋ ਅੰਸੂ ॥੧॥
ਅਰਥ: ਸ੍ਰੀ ਗੁਰ ਪ੍ਰਤਾਪ ਸੂਰਜ (ਨਾਮੇਣ) ਗ੍ਰੰਥ ਦੀ ਪਹਿਲੀ ਰਾਸ ਦੇ ਪਹਿਲੇ ਅਧਾਯ ਦੀ
ਸਮਾਪਤੀ ਹੈ, ਜਿਸ ਦਾ ਨਾਮ ਮੰਗਲਾ ਚਰਣਾਂ ਦਾ ਵਰਣਨ ਹੈ ॥੧॥
*ਇਹ ਛੰਦ ਅਗੇ ਰੁਤ ੫ ਅੰਸੂ ੩੮ ਅੰਕ ੬ ਵਿਚ ਵੀ ਆਵੇਗਾ।