Sri Gur Pratap Suraj Granth

Displaying Page 47 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੫੯

੭. ।ਹਮਨ ਅਰੰਭ॥
੬ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੮
ਦੋਹਰਾ: ਪੂਰਨਮਾ ਵੈਸਾਖ ਕੀ, ਜਬਿ ਦਿਨ ਆਯੋ ਸੋਇ।
ਮੰਗਲ ਕਰੇ ਅਨੇਕ ਬਿਧਿ, ਹਰਖਤਿ ਭੇ ਸਭਿ ਕੋਇ ॥੧॥
ਚੌਪਈ: ਨੌਬਤ ਬਾਜਤਿ ਪ੍ਰਭੁ ਦਰਬਾਰਾ।
ਲਘੁ ਦੁੰਦਭਿ ਕੋ ਸ਼ਬਦ ਅੁਦਾਰਾ।
ਸੰਖ ਨਫੀਰਨ ਫੂਕ ਭਰੀ ਹੈ।
ਧੁਨੀ ਅੁਠਾਵਨਿ ਅੂਚ ਕਰੀ ਹੈ ॥੨॥
ਪਣਵ ਪਟਹਿ ਅਰੁ ਢੋਲ ਬਿਸਾਲੇ।
ਮੁਰਲੀ ਗੋਮੁਖ੧ ਸ਼ਬਦ ਅੁਠਾਲੇ।
ਜੈ ਜਗਦੰਬਾ ਅੂਚ ਅੁਚਾਰੇ।
ਰੰਕਨ ਗਨ ਦੇ ਦਰਬ ਅੁਦਾਰੇ ॥੩॥
ਸਭਿਹੂੰ ਜੈ ਗੁਰ ਬਾਕ ਸੁਨਾਯਹੁ।
ਬਾਰਹਿ ਬਾਰ ਪ੍ਰਸ਼ਾਦ ਬ੍ਰਤਾਯਹੁ।
ਧੂਪ ਧੁਖਾਵਤਿ ਫੂਲਨ ਮਾਲਾ।
ਚੰਦਨ ਆਦਿ ਸੁਗੰਧਤਿ ਸਾਲਾ੨ ॥੪॥
ਸਮਾ ਜਾਨਿ ਦਿਜ ਕੇਸ਼ਵ ਆਯਹੁ।
ਆਸ਼ਿਖ ਤਤਪਤਿ ਤੇਜ੩ ਸੁਨਾਯੋ।
ਅਪਰ ਬਿਜ਼ਪ੍ਰ ਜੇ ਸਤਿਗੁਰ ਪਾਸ।
ਬੇਦ ਘੋਖ ਕੇ ਕਰਤਿ ਪ੍ਰਕਾਸ਼੪ ॥੫॥
ਸਭਿ ਹਿੰਦੁਵਾਇਨ ਸਿਰ ਕੋ ਮੌਰ।
ਖਰੇ ਕਰੇ* ਦਿਜ ਪੂਰਨ ਪੌਰ੫।
ਭਯੋ ਕੁਲਾਹਲ ਅਨਿਕ ਪ੍ਰਕਾਰਾ।
ਕੇਸ਼ਵ ਕਹੈ ਸੁ ਕੀਨੀ ਕਾਰਾ੬ ॥੬॥
ਗਮਨੇ ਪੁਨ ਪ੍ਰਭੁ ਦਿਜ ਸੰਗ ਲੀਨੇ।
ਆਸ਼ਿਖ ਬਾਦ ਮਾਤ ਮਿਲਿ ਦੀਨੇ।


੧ਨਰਸਿੰਗ੍ਹੇ (ਰਣ ਸਿੰਗੇ)।
੨(ਅੁਹ) ਥਾਂ ਸੁਗੰਧਤਿ ਕਰ ਦਿਜ਼ਤੀ।
੩(ਆਪ ਦਾ) ਤੇਜ ਪ੍ਰਕਾਸ਼ੇ, ਅਸੀਸ ਸੁਣਾਈ।
੪ਵੇਦ ਧੁਨੀ ਲ਼ ਪਗਟ ਕਰਦੇ ਹਨ।
*ਪਾ:-ਕਹੈਣ।
੫ਸਾਰੇ ਬ੍ਰਾਹਮਣ ਡਿਅੁਢੀ ਵਿਚ ਖੜੇ ਕੀਤੇ।
੬ਜੋ ਕੇਸ਼ਵ ਨੇ ਕਹੀ ਓਹ ਕਾਰ ਕੀਤੀ।

Displaying Page 47 of 448 from Volume 15