Sri Gur Pratap Suraj Granth

Displaying Page 471 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੮੪

੬੬. ।ਸਚਖੰਡ ਪ੍ਰਵੇਸ਼॥
੬੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੭
ਦੋਹਰਾ: ਬ੍ਰਹਮਾਦਿਕ ਮਘਵਾ ਅਮਰ,
ਆਇ ਗਗਨ ਮਹਿ ਛਾਇ।
ਹੇਰਹਿ ਅਚਰਜ ਕੋ ਧਰੈਣ,
ਮਿਲਤਿ ਭਏ ਸਮੁਦਾਇ ॥੧॥
ਚੌਪਈ: -ਸਿਰ ਦੇ ਹਿੰਦੁਨਿ ਧਰਮ ਅੁਬਾਰਹਿ੧।
ਤੁਰਕ ਰਾਜ ਕੀ ਜਰਾ ਅੁਖਾਰਹਿ-।
ਬਡ ਅੁਤਸਾਹੁ ਕਰਤਿ ਸਭਿ ਆਏ।
ਜੈ ਗੁਰੁ ਜੈ ਗੁਰੁ ਮੁਖਹੁ ਅਲਾਏ ॥੨॥
ਧੰਨ ਗੁਰੂ ਤੁਮ ਬਿਨ ਅਸ ਕਾਜੂ।
ਅਪਰ ਕਰਹਿ ਕੋ ਦਿਖਿਯ ਨ ਆਜੂ।
ਹਿੰਦੁ ਧਰਮ ਜਗ ਲਿਯੋ ਬਚਾਇ।
ਸਭਿ ਸੁਰ ਗਨ ਕੀ ਕੀਨਿ ਸਹਾਇ ॥੩॥
ਜੇ ਜਗ ਬਿਖੈ ਨ ਹਿੰਦੂ ਰਹਿਤੇ।
ਸੁਰ ਹਿਤ ਹਮਨ ਕੌਨ ਨਿਰਬਹਿਤੇ੨।
ਬਾਹਿ ਆਦਿ ਤਿਸ ਮਹਿ ਜੋ ਕਰੈਣ।
ਸੋ ਅਹਾਰ ਹਮਰੇ ਮੁਖ ਪਰੈ ॥੪॥
ਕਾਜ ਅਨਿਕ ਮਹਿ ਹਮਨ ਕਰੰਤੇ।
ਸੋ ਸੁਰ ਗਨ ਕੋ ਤ੍ਰਿਪਤ ਧਰੰਤੇ।
ਯਾਂ ਤੇ ਹਿੰਦੂ ਗਨ ਅਰੁ ਦੇਵ।
ਰਾਖਨ ਕਰੇ ਪ੍ਰਭੂ ਗੁਰ ਦੇਵ ॥੫॥
ਇਮ ਆਪਸ ਮਹਿ ਕਹਿ ਸੁਰ ਸਾਰੇ।
ਰੁਚਿਰ ਬਿਮਾਨ ਲਾਇ ਤਿਸ ਬਾਰੇ।
ਮਣਿ ਗਨ ਖਚਿਤ ਸੁ ਮੁਕਤਾ ਲਰੀ।
ਝਾਲਰ ਲਰਕਤਿ ਚਹੁੰ ਦਿਸ਼ਿ ਖਰੀ ॥੬॥
ਮਹਾਂ ਪ੍ਰਕਾਸ਼ ਗਗਨ ਮਹਿ ਹੋਵਾ।
ਸ਼ੁਜ਼ਧ ਆਤਮਾ ਕਿਨਹੂੰ ਜੋਵਾ੩*।


੧ਬਚਾਅੁਣਦੇ ਹਨ।
੨ਕਅੁਣ ਹਵਨ ਕਰਦਾ।
੩ਕਿਸੇ ਕਿਸੇ ਸ਼ੁਜ਼ਧ ਆਤਮਾਂ ਨੇ ਦੇਖਿਆ।

Displaying Page 471 of 492 from Volume 12