Sri Gur Pratap Suraj Granth

Displaying Page 48 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੬੧

੮. ।ਪੈਣਦੇ ਖਾਂ ਬਖਸ਼ਿਸ਼ਾਂ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੯
ਦੋਹਰਾ: ਸੁਨਿ ਸੌਦਾਗਰ ਬਾਕ ਕੋ, ਸ਼ਰਧਾ ਲਖਿ ਅਧਿਕਾਇ।
ਸਤਿਗੁਰ ਭਏ ਪ੍ਰਸੰਨ ਤਬਿ, ਕਹਤਿ ਭਏ ਇਸ ਭਾਇ ॥੧॥
ਚੌਪਈ: ਅਪਨੋ ਜਨਮ ਕ੍ਰਿਤਾਰਥ ਕੀਨਾ।
ਸਭਿ ਕੁਲ ਕੋ ਸੰਕਟ ਕਰਿ ਛੀਨਾ।
ਇਤੀ ਦੂਰ ਤੇ ਵਸਤੁ ਲਿਆਵਾ।
ਬਹੁ ਧਨ ਖਰਚੋ ਪ੍ਰੇਮ ਬਧਾਵਾ ॥੨॥
ਗੁਰ ਹਿਤ ਨਿਤ ਦਸੌਣਧ ਕੋ ਰਾਖਾ।
ਦਰਸ਼ਨ ਗੁਰ ਸ਼ਰਧਾ ਅੁਰ ਕਾਣਖਾ।
ਹਮ ਪ੍ਰਸੰਨ ਬਰ ਜਾਚਨ ਕੀਜੈ।
ਅਪਨੀ ਆਸ਼ਾ ਪੁਰਿ ਲਈਜੈ ॥੩॥
ਹਾਥ ਜੋਰਿ ਤਬਿ ਕਹੋ ਸੁਦਾਗਰ।
ਪ੍ਰੇਮ ਪਰਖਿਬੇ ਨਾਗਰ ਆਗਰ੧।
ਦਰਸ਼ਨ ਕਰੇ ਤ੍ਰਿਪਤਿ ਚਿਤ ਹੋਵਾ।
ਕ੍ਰਿਪਾ ਦ੍ਰਿਸ਼ਟਿ ਤੇ ਮੋ ਕਅੁ ਜੋਵਾ ॥੪॥
ਸਭਿ ਬਿਧਿ ਤੇ ਮੁਝ ਕਰੋ ਨਿਹਾਲੂ।
ਬਰ ਦੀਜੈ ਨਿਜ ਪ੍ਰੇਮ ਬਿਸਾਲੂ।
ਸਿਪਰ ਖੜਗ ਅਰੁ ਕਟ ਸੋਣ ਭਾਥਾ।
ਲਏ ਸਨਧ ਗਹੇ ਧਨੁ ਹਾਥਾ ॥੫॥
ਇਹ ਸਰੂਪ ਅੁਰ ਬਸਹੁ ਤੁਹਾਰਾ।
ਜਥਾ ਚਲਹਿ ਨਹਿ ਮੇਰੁ ਅੁਦਾਰਾ।
ਨਿਸ ਦਿਨ ਜਿਹਵਾ ਨਾਮ ਮੁਕੰਦ।
ਰਟਤਿ ਰਹੌਣ ਸ਼੍ਰੀ ਹਰਿ ਗੋਵਿੰਦ ॥੬॥
ਇਹੁ ਬਰ ਮੋ ਕਅੁ ਦੀਜਹਿ ਸਾਮੀ।
ਕ੍ਰਿਪਾ ਕਰਹੁ ਗੁਰ ਅੰਤਰਜਾਮੀ।
ਜਬਿ ਲੌ ਹੁਇ ਨ ਆਪ ਸੋਣ ਮੇਲ੨।
ਕਰਮਨਿ ਬਸਿ ਜੂਨਨ ਮਹਿ ਖੇਲ੩ ॥੭॥
ਜਹਿ ਜਹਿ ਜਨਮ ਧਰੌਣ ਮੈਣ ਜਾਈ।


੧ਸ੍ਰੇਸ਼ਟ ਚਤੁਰ ਹੈ।
੨ਭਾਵ ਆਪ ਦੇ ਸਰੂਪ ਵਿਚ ਲੀਨ ਨਾ ਹੋਵਾਣ।
੩ਕਰਮਾਂ ਦੇ ਵਸ ਹੋਕੇ ਜੂਨ ਵਿਚ ਖੇਡਦਾ ਰਹਾਂ।

Displaying Page 48 of 405 from Volume 8