Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੯੩
੬੪. ।ਪੀਰ ਮੀਆਣ ਮੀਰ ਤੇ ਜਹਾਂਗੀਰ ਮੇਲ॥
੬੩ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੫
ਦੋਹਰਾ: ਜਬਿ ਵਗ਼ੀਰ ਖਾਂ ਚਢਿ ਗਯੋ, ਬਹੁਤ ਬਰਖ ਕੋ ਪੀਰ।
ਆਯੋ ਪੁਰਿ ਕੇ ਨਿਕਟ, ਸੁਨਿ, ਗਯੋ ਸ਼ਾਹੁ ਤਿਸ ਤੀਰ ॥੧॥
ਚੌਪਈ: ਮਹਾਂ ਬ੍ਰਿਜ਼ਧ ਜਰਜਰੀ ਸਰੀਰ।
ਅੰਤਰ ਬ੍ਰਿਤੀ ਰਹਤਿ ਧਰਿ ਧੀਰ।
ਜੁਗ ਭੌਹਨਿ ਕੇ ਰੋਮ ਬਿਸਾਲਾ।
ਭਏ ਸੁਪੈਦ ਝੁਕੇ ਝਪਿ ਜਾਲਾ੧ ॥੨॥
ਮੁਜ਼ਦ੍ਰਿਤ ਲੋਚਨ ਅੂਪਰਿ ਛਾਏ।
ਬੋਲੈ ਕਬਹੂੰ ਬਹੁਤ ਬੁਲਾਏ।
ਜੋਰ ਜੋਗ ਕੇ ਬੈਸ ਬਿਸਾਲ।
ਰਾਖੋ ਨਿਜ ਸਰੀਰ ਚਿਰ ਕਾਲ ॥੩॥
ਵਹਿਰ ਜਗਤ ਤੇ ਬ੍ਰਿਜ਼ਤਿ ਅੁਠਾਈ।
ਲੇਤਿ ਅਨਦ ਰਸ ਰਿਦੇ ਟਿਕਾਈ।
ਜੇਤਿਕ ਸ਼ਾਹੁ ਭਏ ਤਿਨ ਆਗੇ।
ਰਾਖਿ ਅਦਬ ਪਦ ਪੰਕਜ ਲਾਗੇ ॥੪॥
ਚਢਹਿ ਪਾਲਕੀ ਪਰ ਅਸਵਾਰੀ।
ਸ਼ਾਹੁ ਚਲਹਿ ਪਦ ਸਾਥ ਅਗਾਰੀ।
ਬਹੁ ਸ਼ਰਧਾ ਰਾਖਤਿ ਅੁਰ ਮਾਹੀ।
ਗਯੋ ਸ਼ਾਹੁ ਤਬਿ ਤਿਸ ਕੇ ਪਾਹੀ ॥੫॥
ਕਰੀ ਬੰਦਗੀ ਬੈਠੋ ਜਾਈ।
ਸਰਬ ਨਰਨਿ ਕੀ ਭੀਰ ਹਟਾਈ।
ਜਹਾਂਗੀਰ ਇਕ, ਦੂਜੋ ਪੀਰ।
ਅਪਰ ਨ ਰਾਖੋ ਅਪਨੇ ਤੀਰ ॥੬॥
ਬੂਝਤਿ ਭਯੋ ਸੰਤ ਕੇ ਲਛਨ।
ਕਹੋ ਪੀਰ ਜੀ ਹੈ ਜੋ ਬਿਚਜ਼ਛਨ।
ਜਿਸ ਤੇ ਸੁਖੀ ਰਹੈ ਤਜਿ ਸ਼ੋਕ।
ਹੋਤਿ ਨ ਦੀਨ ਦੌਨ ਹੂੰ ਲੋਕ ॥੭॥
ਕਹੈ ਪੀਰ ਸੁਨਿ ਸੰਤਨਿ ਭੂਖਨ।
ਸਭਿ ਬਿਕਾਰ ਤੇ ਰਹੈ ਅਦੂਖਨ।
੧ਸਾਰੇ ਭਰਵਟਿਆਣ ਦੇ ਵਾਲ ਚਿਜ਼ਟੇ ਤੇ ਝੁਕੇ ਹਨ ਝਿੰਮਣੀਆਣ ਤਕ। ।ਹਿੰਦੀ, ਝਪਕਨਾ = ਪਲਕਾਣ ਬੰਦ
ਕਰਨੀਆਣ, ਝਪਿ = ਪਲਕ।