Sri Gur Pratap Suraj Granth

Displaying Page 486 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੦੧

ਤਿਹਸੰਗ ਸਤਿਗੁਰ ਕੀਨਿ ਬਖਾਨ।
ਹੇ ਮਾਂਕਚੰਦ ਲੇਹੁ ਵਿਦਾਨ੧ ॥੩੦॥
ਕਰਹੁ ਜੋਰ ਤਿਹ ਹਤਹੁ ਬਨਾਇ।
ਸੁਨਿ ਕਰਿ ਚਰਨ ਪਰੋ ਸਹਿਸਾਇ੨।
ਗੁਰ ਨਿਜ ਕਰ ਤਿਹ ਪੀਠ ਧਰੋ ਹੈ।
ਲੇ ਵਿਦਾਨ ਕੋ ਬੀਚ ਬਰੋ ਹੈ ॥੩੧॥
ਕਰ ਕੋ ਕਰਿ ਬਲ੩ ਮਾਰਤਿ ਭਯੋ।
ਟੁਟੋ ਜਲ ਸੋ ਥਲ ਭਰਿ ਗਯੋ।
ਬੂਡੋ ਮਾਂਕ ਹਾਨੇ੪ ਪ੍ਰਾਨ।
ਸਤਿਗੁਰ ਸੁਨਿ ਬ੍ਰਿਤੰਤ ਇਹ ਕਾਨ ॥੩੨॥
ਮਾਂਕ ਹੋਇ੫ ਸੁ ਮਰਤੋ ਨਾਂਹੀ।
ਲੇ ਆਵਹੁ ਤਿਸ ਕੋ ਹਮ ਪਾਹੀ।
ਸੁਣਿ ਮਾਂਕ ਕੋ ਲਾਇ ਨਿਕਾਸ।
ਧਰੋ ਆਨਿ ਕਰਿ ਸਤਿਗੁਰ ਪਾਸ ॥੩੩॥
ਦਾਹਨ੬ ਚਰਨ ਸੀਸ ਕੋ ਛਾਯੋ।
ਅੁਠਿ ਬੈਠੋ ਜਨੁ ਸੁਪਤਿ ਜਗਾਯੋ।
ਸਿਰ ਪਰ ਸਤਿਗੁਰ ਨੈ ਕਰ ਫੇਰਾ।
ਭਯੋ ਪ੍ਰਕਾਸ਼ ਬਿਨਾਸ਼ਿ੭ ਅੰਧੇਰਾ ॥੩੪॥
ਸਭਿ ਰਿਧਿ ਸਿਧਿ ਬਖਸ਼ਨ ਕੋ ਕਰੋ।
ਨਾਮੁ ਜੀਵੜਾ ਤਿਸ ਕੋ ਧਰੋ।
ਮਾਈਦਾਸ ਹਕਾਰੋ ਪਾਸ।
ਸਤਿਗੁਰ ਕੀਨਸਿ ਬਾਕ ਪ੍ਰਕਾਸ਼ ॥੩੫॥
ਤੋਹਿ ਗੁਰੂ੮ ਇਹੁ ਮਾਂਕ ਚੰਦ।
ਰਾਖਹੁ ਇਨ ਸੋਣ ਪ੍ਰੇਮ ਬਿਲਦ।
ਮੰਤ੍ਰ੯ ਆਪਨੋ ਤੋਹਿ ਬਤਾਇ।

੧ਵਡਾ ਹਥੌੜਾ, ਘਨ, ਵਦਾਨ।
੨ਸ਼ੀਘਰ ਹੀ।
੩ਹਥਾਂ ਦਾ ਬਲ ਕਰਿਕੇ।
੪ਨਾਸ਼ ਹੋਏ।
੫ਜੋ ਮਾਂਕ ਹੈ।
੬ਸਜ਼ਜਾ।
੭ਨਾਸ਼ ਕਰਕੇ।
੮ਭਾਵ ਗੁਰਮੁਖ। ਮੁਰਸ਼ਿਦ।
੯ਗੁਰਮੰਤ੍ਰ।

Displaying Page 486 of 626 from Volume 1