Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੯੯
੬੮. ।ਔਰੰਗਗ਼ੇਬ ਲ਼ ਡਰ। ਗੁਰ ਪ੍ਰਤਾਪ ਸੂਰਜ ਦੇ ਰੂਪਕ ਦੀ ਵਾਖਾ॥
੬੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>
ਦੋਹਰਾ: ਠੌਰ ਠੌਰ ਰੌਰਾ ਪਰੋ, ਪ੍ਰਥਮ ਸੀਸ ਨਹਿ ਪਾਇ।
ਲੋਪ ਭਯੋ ਗੁਰ ਧਰ੧ਅਬਹਿ, ਦੇਖਿ ਰਹੇ ਬਹੁ ਥਾਇ ॥੧॥
ਚੌਪਈ: ਮੂਢ ਨੁਰੰਗੇ ਢਿਗ ਸੁਧਿ ਗਈ।
ਪ੍ਰਥਮ ਸੀਸ ਕੀ ਜੋ ਬਿਧਿ ਭਈ।
ਤਿਮ ਹੀ ਧਰ ਧਰਨੀ ਮਹਿ ਬਰੋ।
ਕੈ ਅਕਾਸ਼ ਮਹਿ ਅੂਰਧ ਚਰੋ ॥੨॥
ਕਿਸ ਹੂੰ ਤੇ ਕੁਛ ਜਾਇ ਨ ਜਾਨੀ।
ਭਯੋ ਲੋਪ ਦੇਖਤਿ ਅਗਵਾਨੀ।
ਸੁਨਿ ਸੁਨਿ ਅਚਰਜ ਕੋ ਤਬਿ ਸ਼ਾਹੂ।
ਰਹੋ ਬਿਸੂਰਤ ਬਹੁ ਮਨ ਮਾਂਹੂ ॥੩॥
ਕਰਾਮਾਤ ਕਾਮਲ ਬਡ ਅਹੇ।
ਤਅੂ ਨ ਰੰਚ ਦਿਖਾਵਨਿ ਚਹੇ।
ਖਰੇ ਸਿਪਾਹੀ ਗਨ ਰਖਵਾਰੇ।
ਧਰ ਸਿਰ ਦੁਰੇ੨ ਨ ਕਿਨਹੁ ਨਿਹਾਰੇ- ॥੪॥
ਭਨਹਿ ਮੁਲਾਨੇ ਜੇ ਦੁਰ ਗਏ।
ਤੁਮਹੁ ਕਾਜ ਅਪਨੇ ਕਰਿ ਲਏ।
ਸ਼ਰ੍ਹਾ ਨ ਮਾਨੀ ਪ੍ਰਾਨ ਬਿਨਾਸੇ।
ਅਬਿ ਨਰ ਮਾਨਹਿ ਜਥਾ ਪ੍ਰਕਾਸ਼ੇ੩ ॥੫॥
ਸਭਿ ਕੇ ਅੁਰ ਡਰ ਹੋਹਿ ਬਿਸਾਲਾ।
ਹੁਕਮ ਅਦੂਲੀ ਤੇ ਅਸ ਹਾਲਾ੪।
ਸਮੁਝਾਯਹੁ ਬਹੁ ਬਾਰਿ ਘਨੇਰੇ।
ਨਹਿ ਮਾਨੋ ਹਠ ਠਾਂਨਿ ਬਡੇਰੇ ॥੬॥
ਸੁਨਿ ਕਰਿ ਭਨਹਿ ਮੂਢ ਚਵਗਜ਼ਤਾ।
ਹਿੰਦੁ ਧਰਮ ਕੀ ਰਾਖੀ ਸਜ਼ਤਾ।
ਮੋਰ ਮਨੋਰਥ ਭਯੋ ਨ ਸੋਈ।
ਕਲਮਾ ਪਠਹਿ ਤੁਰਕ ਜਗ ਹੋਈ ॥੭॥
ਜਮਾਦਾਰ ਕੋ ਤਬਹਿ ਬੁਲਾਯਹੁ।
੧ਧੜ।
੨ਧੜ ਤੇ ਸਿਰ ਛੁਪ ਗਏ।
੩ਭਾਵ ਜਿਵੇਣ ਤੁਸੀ ਕਹੋਗੇ।
੪ਹੁਕਮ ਮੋੜਨ ਤੇ ਐਸਾ ਹਾਲ ਹੁੰਦਾ ਹੈ।