Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੪
ਸ਼੍ਰੀ ਨਾਨਕ ਤੇ ਰਹੋ ਪਿਛਾਰੀ।
ਸ਼੍ਰੀ ਅੰਗਦ ਕੇ ਚਰਨ ਮਝਾਰੀ।
ਪੁਨ ਸ਼੍ਰੀ ਅਮਰਦਾਸ ਕੀ ਸੇਵਾ।
ਸੰਗੀ੧ ਰਾਮਦਾਸ ਗੁਰਦੇਵਾ ॥੮॥
ਪੁਨ ਸ਼੍ਰੀ ਅਰਜਨ ਕੇ ਢਿਗ ਰਹੋ।
ਭਾਈ ਪਦ ਕੋ ਤਬਿ ਤੇ ਲਹੋ।
ਜਿਨ ਕੋ ਬਚਨ ਅਟਲ ਜਗ ਭਯੋ।
ਸ਼੍ਰੀ ਗੁਰ ਹਰਿ ਗੋਬਿੰਦ ਜਨਮਯੋ ॥੯॥
ਪਾਤਿਸ਼ਾਹਿ ਖਸ਼ਟਨਿ ਲੌ ਦੇਹਿ।
ਜੀਵਤਿ ਰਹੋ ਗਾਨ ਕਹੁ ਗੇਹੁ੨।
ਅਨਿਕ ਨਰਨਿ ਕਅੁ ਕੀਨ ਅੁਧਾਰਾ।
ਸਜ਼ਤਿਨਾਮ ਅੁਪਦੇਸ਼ ਅੁਦਾਰਾ ॥੧੦॥
ਸ਼੍ਰੀ ਗੁਰ ਨਾਨਕ ਸਭਿ ਤੇ ਆਦੀ੩।
ਪਾਚੇ ਜੋ ਟਿਜ਼ਕੇ* ਗੁਰ ਗਾਦੀ।
ਸਭਿਹਿਨਿ ਕਹੁ ਬੁਜ਼ਢਾ ਨਿਜ ਹਾਥ।
ਦੇਤੋ ਰਹੋ ਤਿਲਕ ਸ਼ੁਭ ਮਾਥ ॥੧੧॥
ਪੀਛੇ ਸੰਤਤਿ੪ ਤਿਸ ਹੀ ਰੀਤਿ।
ਸਤਿਗੁਰ ਸਾਥ ਰਹਤਿ ਭੇ ਨੀਤਿ।
ਤੀਨ ਕਾਲ ਕੇ ਗਾਤਾਵਾਨ।
ਪ੍ਰਗਟ ਹੋਤਿ ਭੇ ਸਗਲ ਜਹਾਨ ॥੧੨॥
ਸਤਿਗੁਰ ਕੋ ਸ਼੍ਰੀ ਮਤਿ੫ ਬਰ ਸਾਗਰ੬।
ਇਨ ਕੁਲ ਅੁਪਜੋ ਰਤਨ ਅੁਜਾਗਰ੭।
ਦਰਸ ਪਰਸ ਪਾਰਸ ਸਮ ਪਜ਼ਯਤਿ।
ਮੂਢਿ ਲੋਹ ਬੁਧਿ ਹੇਮ੮ ਬਨਯਤਿ ॥੧੩॥
ਜਿਨ ਕੋ ਅਦਬ ਰਾਖਿ ਗੁਰ ਆਪੂ।
੧ਨਾਲ ਰਿਹਾ।
੨ਗਾਨ ਦਾ ਘਰ।
੩ਪਹਿਲੇ।
*ਪਾ:-ਅੁਨ ਪੀਛੇ ਜੁ ਟਿਕੇ।
੪ਸੰਤਾਨ (ਬਾਬੇ ਬੁਜ਼ਢੇ ਜੀ ਦੀ)।
੫ਸੰਪ੍ਰਦਾ, ਪੰਥ।
੬ਸਮੁੰਦਰ (ਸਮਾਨ)।
੭ਪ੍ਰਸਿਜ਼ਧ।
੮ਮੂਰਖ ਲ਼ ਬੁਧਿਵਾਨ ਜਿਵੇਣ ਲੋਹੇ ਲ਼ ਸੋਨਾ।