Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੬੨
੮. ।ਜੈਤ ਪਿਰਾਣਾ ਬੁਜ਼ਧ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੯
ਦੋਹਰਾ: ਕਹਿ ਮਰ੍ਹਾਜ ਕੇ ਬੰਦਿ ਕਰਿ, ਸੁਨਹੁ ਪ੍ਰਭੂ ਸੁਖਦਾਇ!
ਜੈਤ ਪਿਰਾਣੇ ਜਨਮ ਕੀ, ਭਈ ਕਥਾ ਜਿਸ ਭਾਇ ॥੧॥
ਚੌਪਈ: ਜਿਸ ਨਿਸ ਮਹਿ ਗ੍ਰਭ ਧਾਰਨਿ ਕੀਨਾ।
ਤਰੁਨੀ ਇਸ ਕੀ ਮਾਤ ਨਵੀਨਾ।
ਪਤਿ ਸੋਣ ਭਈ ਸੰਜੋਗਨਿ ਰਾਤੀ।
ਕਰੇ ਬਿਲਾਸ ਜਾਗ ਬਹੁ ਭਾਂਤੀ ॥੨॥
ਜਾਮ ਜਾਮਨੀ ਜਬਿ ਰਹਿ ਗਈ।
ਪਰੀ ਮੰਚ ਨਿਦ੍ਰਾ ਬਸਿ ਭਈ।
ਅੂਪਰ ਕੋਠੇ ਸੁਪਤ ਪਰੀ ਹੈ।
ਸਗਰੀ ਰਾਤ ਬਿਤੀਤ ਕਰੀ ਹੈ ॥੩॥
ਤਟ ਤਲਾਅੁ ਕੇ ਘਰ ਮਹਿ ਰਹੈਣ੧।
ਨੀਰ ਸੰਗ ਸਭਿ ਪੂਰਨ ਅਹੈ।
ਸੂਰਜ ਅੁਦੈ ਹੋਨਿ ਕੋ ਕਾਲਾ।
ਆਇ ਕੇਹਰੀ ਏਕ ਕਾਰਾਲ ॥੪॥
ਇਕ ਦਿਸ਼ਿ ਗ੍ਰਾਮ ਦੁਤਿਯ ਦਿਸ਼ਿ ਸੋਇ੨।
ਆਯੋ ਸ਼ੇਰ ਤ੍ਰਿਖਾਤੁਰ ਹੋਇ।
ਜਲ ਕੋ ਪਾਨ ਕਰੋ ਮਨ ਭਾਵਾ।
ਪੁਨ ਗਰਜੋ ਬਡ ਸ਼ਬਦ ਸੁਨਾਵਾ ॥੫॥
ਜੈਤ ਮਾਤ ਸੁਪਤੀ ਤਬਿ ਜਾਗੀ।
ਔਚਕ ਅੁਤਹਿ ਦੇਖਿਬੇ ਲਾਗੀ।
ਰਵਿ ਪ੍ਰਤਿਬਿੰਬ੩ ਪਰੋ ਜਲ ਮਾਂਹੀ।
ਦੂਸਰ ਸ਼ੇਰ ਖਰੋ ਬਡ ਤਾਂਹੀ ॥੬॥
ਨੇਤ੍ਰ ਅੁਘਾਰਿ ਪ੍ਰਥਮ ਦੋ ਹੇਰੇ।
ਦੋਨਹੁ ਕੇ ਮੁਖ ਲਗੀ ਸਵੇਰੇ।
ਧੀਰਜ ਧਰੇ ਦੇਖਤੀ ਰਹੀ।
ਇਤ ਅੁਤ ਦ੍ਰਿਸਟਿ ਸੁ ਟਾਰੀ ਨਹੀਣ ॥੭॥
ਤਿਸ ਕਾਰਨ ਤੇ ਗਰਬ ਮਝਾਰਾ।
੧(ਇਕ) ਤਲਾਅੁ ਦੇ ਕੰਢੇ ਘਰ ਸੀ (ਜਿਸ) ਵਿਚ (ਅੁਹ) ਰਹਿਦੇ ਸਨ।
੨ਭਾਵ ਸ਼ੇਰ।
੩ਸੂਰਜ ਦਾ ਅਕਸ।