Sri Gur Pratap Suraj Granth

Displaying Page 497 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੧੨

੫੫. ।ਕਾਬਲ ਵਾਲੀ ਪਤਿਬ੍ਰਤ ਮਾਈ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੬
ਦੋਹਰਾ: ਕਾਰ ਹੋਤਿ ਨਿਤਿ ਬਾਪਿਕਾ, ਕਰਹਿਣ ਪ੍ਰੇਮ ਸੋਣ ਦਾਸ।
ਕ੍ਰਿਪਾ ਦ੍ਰਿਸ਼ਟਿ ਜਿਸ ਕੋ ਪਿਖਿਤਿ, ਤਿਸ ਕੇ ਗਾਨ ਪ੍ਰਕਾਸ਼ ॥੧॥
ਚੌਪਈ: ਲਾਇਣ ਈਣਟਕਾ ਕਰਦਮ੧ ਕਰਿ ਕੈ।
ਚੂਨਾ ਪ੍ਰਿਥਮ ਸ ਨੀਕ ਸੁਧਰਿ ਕੈ।
ਪੀਸਹਿਣ ਚਾਕੀ ਮਹਿਣ ਕਰਿ ਪ੍ਰੇਮ।
ਸਿਰ ਧਰਿ ਕਰਿ ਗਮਨਹਿਣ ਹਿਤ ਛੇਮ ॥੨॥
ਕਿਸ ਕੋ ਕਿਮ ਕੋਈ ਨਹਿਣ ਕਹੈ੨।
ਆਪੇ ਕਰਨ ਸੇਵ ਸ਼ੁਭ ਚਹੈਣ।
ਇਕ ਆਵਹਿਣ ਇਕ ਲੇ ਲੇ ਜਾਹਿਣ।
ਕਾਰੀਗਰ ਕੇ ਢਿਗ ਪਹੁਣਚਾਹਿਣ ॥੩॥
ਜੋਣ ਜੋਣ ਕਰਹਿਣ ਪ੍ਰੀਤ ਸੋਣ ਸੇਵਾ।
ਤੋਣ ਤੋਣ ਲਖਿ ਸਭਿ ਕੀ ਗੁਰਦੇਵਾ।
ਪੂਰਹਿਣ ਮਨੋ ਕਾਮਨਾ ਤਿਨ ਕੀ।
ਬਾਪਕ ਜੋਤਿ ਸਭਿਨਿ ਮਹਿਣ ਜਿਨਕੀ ॥੪॥
ਏਕ ਸਿਜ਼ਖ ਕਾਬਲ ਮਹਿਣ ਰਹੈ।
ਪਤੀਬ੍ਰਤਾ ਇਸਤ੍ਰੀ ਜਿਸ ਅਹੈ।
ਪਤਿ ਮਹਿਣ ਪ੍ਰੇਮ ਜਾਮਨੀ ਦਿਨ ਮੈਣ।
ਫੁਰਹਿ ਨ ਅਪਰ ਪੁਰਸ਼ ਕੋ ਮਨ ਮੈਣ ॥੫॥
ਤਿਹ ਸਿਜ਼ਖ ਨੇ ਸਿਜ਼ਖੀ ਸੁ ਦ੍ਰਿੜ੍ਹਾਈ।
ਅਪਨਿ ਭਾਰਜਾ ਕੋ ਸੁਖਦਾਈ੩।
ਪਤਿਬ੍ਰਤਿ ਤੇ ਤਿਹ ਸ਼ਕਤਿ ਬਿਸਾਲਾ।
ਜਹਿਣ ਚਾਹੈ ਪਹੁਣਚੈ ਤਤਕਾਲਾ ॥੬॥
ਕੋਸ ਹਗ਼ਾਰਹੁਣ ਘਟਿਕਾ ਮਾਂਹੀ।
ਪਹੁੰਚਤਿ ਦੇਰ ਲਗਹਿ ਜਿਸ ਨਾਂਹੀ*।
ਇਜ਼ਤਾਦਿਕ ਸ਼ਕਤੀ ਕਹੁ ਧਾਰਤਿ।
ਸਦਾ ਪ੍ਰੇਮ ਪਤਿ ਸੋਣ ਪ੍ਰਤਿਪਾਰਤਿ੪ ॥੭॥


੧ਗਾਰਾ।
੨ਕਿਸੇ ਲ਼ ਕਿਸੇ ਤਰ੍ਹਾਂ ਕੋਈ ਕਹਿਣਦਾ ਨਹੀਣ।
੩ਆਪਣੀ ਇਸਤ੍ਰੀ ਲ਼ ਸੁਖਦਾਤੀ (ਸਿਜ਼ਖੀ ਦ੍ਰਿੜਾਈ)।
*ਦੇਖੋ ਸ਼੍ਰੀ ਗੁਰ ਨਾਨਕ ਪ੍ਰਕਾਸ਼ ਅੁਜ਼ਤਰਾਰਧ ਅਧਾਯ ੩੯ ਅੰਕ ੬੦ ਦੀ ਹੇਠਲੀ ਟੂਕ।
੪ਪਾਲਦੀ ਹੈ, ਭਾਵ ਕਰਦੀ ਹੈ।

Displaying Page 497 of 626 from Volume 1