Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੭
ਤੁਰਕ ਤੇਜ ਦ੍ਰਿਢ ਤਰੂ੧ ਅੁਖਾਰਾ*।
ਹਿੰਦੁ ਧਰਮ ਰਾਖੋ ਪ੍ਰਤਿਪਾਰਾ ॥੨੫॥
ਭਾਈ ਰਾਮਕੁਇਰ ਤਬ ਰਹੇ।
ਰਾਮਦਾਸ+ ਕੇ ਗ੍ਰਾਮ ਜੁ ਲਹੇ।
ਤਹਾਂ ਬਿਰਾਜਤਿ ਦਿਵਸ ਬਿਤਾਏ।
ਕੇਤਿਕ ਸਿੰਘ ਤਿਨਹੁਣ ਢਿਗ ਆਏ ॥੨੬॥
ਸਾਹਿਬ ਸਿੰਘ ਆਦਿਕ ਬੁਧਿਵਾਨ।
ਜਿਨ ਕੇ ਸਤਿਗੁਰ ਪਦ ਕੋ ਧਾਨ।
ਕਥਾ ਗੁਰੁਨ ਕੀ ਸੁਨਿਬੇ ਚਾਹਤਿ।
ਸੁਨਿ ਸੁਨਿ ਗੁਨ ਕੋ ਰਿਦਾ ਅੁਮਾਹਤਿ ॥੨੭॥
ਸ਼੍ਰੀ ਗੁਰਬਖਸ਼ ਸਿੰਘ++ ਕੇ ਪਾਸ।
ਸਭਿ ਸਿੰਘਨ ਕੀਨਸਿ ਅਰਦਾਸ।
ਮਹਿਦ੨ ਪ੍ਰਸੰਗ ਗੁਰਨ ਕੇ ਜੇਤੇ।
ਕਰੁਨਾ ਕਰਹੁ ਅੁਚਾਰਹੁ ਤੇਤੇ ॥੨੮॥
ਸਭਿ ਸਿਖ ਸੰਗਤਿ ਸੁਨਿਬੇ ਚਾਹਤਿ।
ਸਤਿਗੁਰ ਗੁਨ ਕੋ ਮਹਾਂ ਅੁਮਾਹਿਤ।
ਚੰਦ੍ਰ ਬਦਨ ਤੇ ਸੁਧਾ ਸਮਾਨਾ।
ਪ੍ਰਗਟ ਕਰਹੁ ਪੀਵਹਿਣ ਪੁਟ ਕਾਨਾ੩ ॥੨੯॥
ਕਮਲ ਬਦਨ ਮਕਰੰਦ ਬਚਨ ਹੈਣ।
ਮਧੁਪ੪ ਸਿੰਘ ਅਭਿਲਾਖਤਿ ਮਨ ਹੈਣ।
ਭਾਈ ਰਾਮ ਕੁਇਰ ਸੁਨਿ ਸ਼੍ਰੌਨਿ।
ਕਹੋ ਚਹਤਿ ਗੁਰ ਗੁਨ ਸੁਖ ਭੌਨ ॥੩੦॥
ਇਹ ਪ੍ਰਸੰਗ ਸੁਨਿ ਸ਼੍ਰੋਤਾ ਸਾਰੇ।
ਮਿਲਿ ਸੰਤੋਖ ਸਿੰਘ ਨਿਕਟਿ ਅੁਚਾਰੇ।
ਰਾਮ ਕੁਇਰ ਕੀ ਪੂਰਬ ਕਥਾ।
ਹਮਹਿਣ ਸੁਨਾਵਹੁ ਹੋਈ ਜਥਾ ॥੩੧॥
੧ਪਜ਼ਕਾ ਬ੍ਰਿਜ਼ਛ।
*ਪਾ:-ਤਰੁ ਮੂਲ ਅੁਖਾਰਾ।
+ਇਹ ਪਿੰਡ ਰਾਵੀ ਦੇ ਨੇੜੇ ਅੰਮ੍ਰਿਤਸਰ ਦੇ ਗ਼ਿਲੇ ਵਿਚ ਅੁਤਰ ਰੁਖ ਲ਼ ਹੈ।
++ਸਾਹਿਬ ਰਾਮਕੌਰ ਜੀ ਦਾ ਨਾਮ ਜੋ ਅੰਮ੍ਰਤ ਛਕ ਕੇ ਰਖਿਆ ਗਿਆ ਸੀ।
੨ਬੜੇ।
੩ਕੰਨਾਂ ਰੂਪੀ ਡੋਨਿਆਣ ਨਾਲ ਪੀਵੀਏ।
੪ਭੌਰੇ।