Sri Gur Pratap Suraj Granth

Displaying Page 52 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੬੪

੮. ।ਗੁਰੂ ਜੀ ਡੇਹਰੇ ਆਏ। ਮਸੰਦਾਂ ਲ਼ ਦੰਡ ਦੇਣ ਹਿਤ ਤਾਰੀ॥
੭ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੯
ਦੋਹਰਾ: ਨਿਸਾ ਬਸੇ ਬਿਸਰਾਮ ਕਰਿ, ਸ਼੍ਰੀ ਗੁਰ ਕ੍ਰਿਪਾ ਨਿਧਾਨ।
ਬਡੀ ਪ੍ਰਾਤਿ ਤਾਰੀ ਕਰੀ, ਕਹਿ ਬਜਵਾਇ ਨਿਸ਼ਾਨ ॥੧॥
ਚੌਪਈ: ਤਤਛਿਨ ਗ਼ੀਨ ਤੁਰੰਗਨਿ ਡਾਰੇ।
ਸ਼੍ਰੀ ਗੁਰ ਸ਼ਸਤ੍ਰ ਬਸਤ੍ਰ ਤਨ ਧਾਰੇ।
ਡੀਲ ਬਿਲਦ ਮਤੰਗ ਮੰਗਾਯੋ।
ਗ਼ਰੀਦਾਰ ਜਿਹ ਝੂਲ ਸੁਹਾਯੋ ॥੨॥
ਭਏ ਅਰੂਢਨਿ ਸ਼ੋਭਤਿ ਐਸੇ।
ਐਰਾਵਤਿ ਪਰ ਸੁਰਪਤਿ੧ ਜੈਸੇ।
ਤਬਿ ਮਾਤੁਲ ਕਿਰਪਾਲ ਬੁਲਾਯੋ।
ਹਾਥੀ ਪਰ ਪਸ਼ਚਾਤਿ ਚਢਾਯੋ ॥੩॥
ਨਦ ਚੰਦ ਹਜ਼ਥਾਰਨਿ ਧਾਰੇ।
ਚਢੋ ਤੁਰੰਗਮ ਪਰ ਬਲ ਭਾਰੇ।
ਸੰਗੋ ਸੰਗ ਪੰਚ ਜੋ ਭ੍ਰਾਤਾ।
ਹਯ ਅਰੋਹਿ ਮਗ ਕੀਨਿ ਪ੍ਰਯਾਤਾ੨ ॥੪॥
ਸੈਨਾ ਸੰਗ ਪੰਚ ਸੈ ਔਰ।
ਗਮਨੇ ਕੁਲ ਸੋਢੀ ਸਿਰਮੌਰ।
ਅਪਰ ਸਭਿਨਿ ਕੋ ਨਗਰ ਟਿਕਾਯੋ।
ਚਲਤਿ ਭਏ ਦੁੰਦਭਿ ਗਰਜਾਯੋ ॥੫॥
ਰਾਮਰਾਇ ਕੀ ਜਾਹਿ ਮੁਕਾਨ੩।
ਮਿਲਹਿ ਜਹਾਂ ਕਹਿ ਕਰਹਿ ਬਖਾਨਿ੪।
ਦੂਨ ਮਹਾਂ ਰਮਨੀਕ ਨਿਹਾਰਤਿ।
ਦਲ ਫਲ ਫੂਲ ਬ੍ਰਿਜ਼ਛ ਗਨ ਧਾਰਤਿ ॥੬॥
ਦੋਨਹੁ ਦਿਸ਼ਿ ਸੈਲਨਿ ਕੀ ਸੈਲ੫।
ਨੀਕੇ ਕਰਤਿ ਜਾਤਿ ਗੁਰ ਗੈਲ੬।
ਸਭਿ ਕੇ ਅਜ਼ਗ੍ਰ ਨਾਥ ਕੋ ਹਾਥੀ।


੧ਇੰਦ੍ਰ।
੨ਘੋੜੇ ਤੇ ਸਵਾਰ ਹੋਕੇ ਰਸਤੇ ਤੇ ਤੁਰ ਪਏ।
੩ਮੁਕਾਣ ਦੇਣ ਚਜ਼ਲੇ ਹਨ।
੪(ਇਸ ਤਰ੍ਹਾਂ) ਕਹਿਦੇ ਹਨ।
੫ਸੈਰ।
੬ਰਾਹ ਵਿਚ।

Displaying Page 52 of 375 from Volume 14