Sri Gur Pratap Suraj Granth

Displaying Page 52 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੬੫

੭. ।ਰਾਜੇ ਹਾਥੀ ਮੰਗਣ ਆਏ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੮
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਜੀ, ਭੁਗਤਿ ਮੁਕਤਿ ਦੇਣ ਦਾਨ।
ਨਿਤ ਅਨੇਕ ਹੀ ਹੋਤਿ ਹੈਣ, ਸਿਜ਼ਖ ਸਹਿਤ ਕਜ਼ਲਾਨ ॥੧॥
ਚੌਪਈ: ਦੇਸ਼ ਬਿਦੇਸ਼ਨਿ ਬ੍ਰਿੰਦ ਅਕੋਰ।
ਅਰਪਤਿ ਕਹਿ ਬਿਨਤੀ ਕਰ ਜੋਰਿ।
ਸ਼੍ਰੀ ਸਤਿਗੁਰ ਜੀ ਕਾਰਜ ਮੋਹ।
ਸਿਜ਼ਧ ਭਯੋ ਹਤਿ ਬਿਘਨ ਸੰਦੋਹੁ੧ ॥੨॥
ਰਾਵਰ ਕੀ ਕਰੁਨਾ ਬਲ ਪਾਇ।
ਤਤਛਿਨ ਹੋਏ ਮੋਹਿ ਸਹਾਇ।
ਕੋਇਕ ਕਹਤਿ ਪੁਜ਼ਤ੍ਰ ਮੁਝ ਦੀਨਸਿ।
ਪ੍ਰਥਮ ਅਕੋਰ ਇਹੀ ਕਹਿ ਲੀਨਸਿ੨ ॥੩॥
ਕੋ ਭਾਖਤਿ ਮਮ ਦਾਰਿਦ ਖੋਵਾ।
ਇਹ ਦਸਵੰਧ ਆਪ ਕੋ ਹੋਵਾ।
ਕੇਚਿਤ ਕਹਤਿ ਪੁਰਹੁ ਮਮ ਆਸ।
ਯਾਂ ਤੇ ਮੈਣ ਆਨੋ ਧਨ ਪਾਸ ॥੪॥
ਇਜ਼ਤਾਦਿਕ ਕਹਿ ਬਿਨੈ ਹਗ਼ਾਰਨਿ।
ਆਨਿ ਚਢਾਵਤਿ ਹੈਣ ਅੁਪਹਾਰਨਿ।
ਘਟਿ ਘਟਿ ਕੀ ਲਖਿ ਅੰਤਰਜਾਮੀ।
ਪੁਰਹਿ ਕਾਮਨਾ ਸਿਜ਼ਖਨਿ, ਸਾਮੀ ॥੫॥
ਕੇਤਿਕ ਨਰ ਪਰਲੋਕ ਸੁਧਾਰਨਿ।
ਅੁਪਹਾਰਨਿ ਅਰਪਾਇ ਹਗ਼ਾਰਨਿ।
ਰਿਦੇ ਸ਼ੁਜ਼ਧ ਹਿਤ, ਦਰਸ਼ਨ ਦੇਖੈਣ।
ਦੁਖਦ ਬਿਕਾਰਨਿ ਹਰਹਿ ਅਸ਼ੇਖੈ ॥੬॥
ਦੂਰ ਦੇਸ਼ ਤੇ ਇਕ ਗਜ੩ ਆਇਵ।
ਕਾਣਹੂ ਨ੍ਰਿਪ ਨੇ ਭੇਟ ਚਢਾਇਵ।
ਸੁੰਦਰ ਮਹਾਂ ਬਿਸਦ ਜਿਸ ਰੰਗ।
ਗੁਨ ਸਮੁਦਾਇਨਿ ਸਹਿਤ ਮਤੰਗ੩ ॥੭॥
ਸਤਿਗੁਰ ਨਿਕਟਿ ਰਹੈ ਬਲਵੰਤਾ।


੧ਸਾਰੇ ।ਸੰਸ: ਸਦੋਹ॥
੨(ਪੁਜ਼ਤ੍ਰ ਲਈ) ਇਹ ਭੇਟਾ ਪਹਿਲੇ ਮੈਣ ਕਹਿ ਲਈ ਸੀ (ਕਿ ਚੜ੍ਹਾਸਾਂ)।
੩ਹਾਥੀ।

Displaying Page 52 of 412 from Volume 9