Sri Gur Pratap Suraj Granth

Displaying Page 53 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੬੫

੮. ।ਦੀਨਾਬੇਗ ਤੇ ਪੈਣਡੇ ਖਾਂ ਨਾਲ ਯੁਜ਼ਧ॥
੭ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੯
ਦੋਹਰਾ: ਅੁਲਘੇ ਕੀਰਤਪੁਰੀ ਤੇ, ਦੁੰਦਭਿ ਬ੍ਰਿੰਦ ਬਜਾਇ।
ਪਹੁਚੀ ਖਬਰ ਅਨਦਪੁਰਿ, ਚਮੂੰ ਤੁਰਕ ਕੀ ਆਇ ॥੧॥
ਪਾਧੜੀ ਛੰਦੁ: -ਸਭਿ ਸੈਲਪਤੀ ਕਰਿ ਕੈ ਪੁਕਾਰ।
ਬਹੁ ਦਯੋ ਦਰਬ ਦਿਜ਼ਲੀ ਮਝਾਰ।
ਆਨੇ ਚਢਾਇ ਹਯ ਦਸ ਹਗ਼ਾਰ*।
ਅੁਮਰਾਇ ਦੋਇ ਹਿਤ ਕਰਨ ਰਾਰ- ॥੨॥
ਸੁਨਿ ਗੁਰੂ ਹੁਕਮ ਦੀਨੋ ਅੁਚਾਰ।
ਸਭਿ ਚਢਹਿ ਖਾਲਸਾ ਸ਼ਸਤ੍ਰ ਧਾਰਿ।
ਇਹ ਪ੍ਰਥਮ ਜੰਗ ਤੁਰਕਾਨ ਸੰਗ।
ਧਰਿ ਖਰ ਖਤੰਗ ਪੂਰਹੁ ਨਿਖੰਗ ॥੩॥
ਤਤਕਾਲ ਡਾਰਿ ਗ਼ੀਨਨਿ ਤੁਰੰਗ।
ਕਸਿ ਕਮਰ ਲੀਨਿ ਤੂਰਨ ਤੁਫੰਗ।
ਦੁੰਦਭਿ ਬਾਜੋ ਰਣਜੀਤ ਗਾਜ।
ਸਭਿਹੂੰਨਿ ਜਾਨਿ ਸੰਗ੍ਰਾਮ ਕਾਜ ॥੪॥
ਗੁਲਕਾਣ ਬਰੂਦ ਬਰਤਾਇ ਬ੍ਰਿੰਦ।
ਤੋੜੇ ਧੁਖਾਇ ਬੀਰਨਿ ਬਿਲਦ।
ਚਢਿ ਚਢਿ ਤੁਰੰਗ ਪਰ ਵਹਿਰ ਆਇ।
ਜਿਤ ਸੁਨੇ ਤੁਰਕ ਤਿਤ ਸਮੁਖ ਜਾਇ ॥੫॥
ਕਸਿ ਕਸਿ ਤੁਫੰਗ ਗੁਲਕਾਨਿ ਮਾਰਿ।
ਰੁਕਿਯੰਤਿ ਅਜ਼ਗ੍ਰ ਰਿਪੁ ਤ੍ਰਾਸ ਧਾਰਿ।
ਜਬਿ ਛੁਟੀ ਸ਼ਲਖ ਤੁਰਕਾਨ ਜਾਨਿ।
ਸ਼ਸਤ੍ਰਨਿ ਸੰਭਾਰਿ ਬਨਿ ਸਾਵਧਾਨ ॥੬॥
ਇਕ ਬਾਰਿ ਪਰੇ ਦੁੰਦਭਿ ਬਜਾਇ।
ਮੋਰਨ ਮਨਿਦ ਘੋਰਨ ਫੰਧਾਇ।
ਕਰਿ ਹਲਾਹੂਲ ਕੜਕੀ ਕਮਾਨ।
ਬਹੁ ਐਣਚਿ ਐਣਚਿ ਮੁਚਕੰਤਿ ਬਾਨ ॥੭॥
ਅਸ ਅੁਦੇ ਸਿੰਘ ਤੇ ਆਦਿ ਬੀਰ।
ਰਣ ਭੂਮ ਆਇ ਬਹੁ ਸਿੰਘ ਭੀਰ।
ਗਨ ਤੁਪਕ ਚਲੀ ਇਕ ਬਾਰਿ ਐਸ।


*ਦਸ ਹਗ਼ਾਰ ਫੌਜ ਦੀ ਗਿਂਤੀ ਸੌ ਸਾਖੀ ਵਿਚ ਬੀ ਹੈ।

Displaying Page 53 of 386 from Volume 16