Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੬੬
੭. ।ਬੇਗਮਾਤ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੮
ਦੋਹਰਾ: ਪੀਰ੧ ਪ੍ਰੀਖਾ ਪਰਖਿਬੇ, ਜਹਾਂਗੀਰ ਕਹਿ ਦੀਨਿ।
ਸਭਿ ਬੇਗਮ ਮਨ ਭਾਵਤੀ, ਜਾਨਿ ਹਰਖ ਬਡ ਕੀਨਿ ॥੧॥
ਚੌਪਈ: ਕੋ ਖੋੜਸ ਬਰਖਨਿ, ਕੋ ਬੀਸ।
ਕਿਸ ਬੇਗਮ ਕੀ ਬੈਸ ਪਚੀਸ।
ਕਰਿ ਸ਼ਨਾਨ ਕੋ ਪ੍ਰਥਮ ਸਰੀਰ।
ਪਹਿਰੇ ਰੰਗਦਾਰ ਬਰ ਚੀਰ ॥੨॥
ਗ਼ੇਵਰ ਜਬਰ ਜਵਾਹਰ ਜਰੇ।
ਮੁਕਤਾ ਗੋਲ, ਆਬ ਬਡ ਖਰੇ੨।
ਹੀਰਨਿ ਕੋ ਚਾਮੀਕਰ ਚਾਰੂ।
ਚਮਕਤਿ ਚੌਸਰਹਾਰ੩ ਅੁਦਾਰੂ ॥੩॥
*ਜੋ ਰਜਪੂਤ ਨਰੇਸ਼ ਕੁਮਾਰੀ੪।
ਅਧਿਕ ਸਰੂਪਵਤੀ ਦੁਤਿ ਸਾਰੀ।
ਆਣਖ ਪਾਂਖਰੀ ਮਨਹੁ ਸਰੋਜਾ੫।
ਕਟ ਜਿਨ ਛੀਨੀ ਪੀਨ ਅੁਰੋਜਾ ॥੪॥
ਬੀਚ ਪਜਾਮਨਿ ਅੁਰੂ ਜਿ ਮੇਲੇ।
ਗੋਲ ਸ ਛੀਲਕ ਜਨੁ ਜੁਗ ਕੇਲੇ।
ਚਲਹਿ ਮਰਾਲ ਚਾਲ ਬਰ ਬਾਲਾ।
ਸਗਰੇ ਸੁੰਦਰ ਅੰਗ ਬਿਸਾਲਾ ॥੫॥
ਅੰਜਨ ਜੁਤਿ ਖੰਜਨ੬ ਜਨੁ ਨੈਨ।
ਕੰਜਨ ਮਦ ਭੰਜਨ ਸਰ ਮੈਨ੭।
ਸਭਿ ਜਗ ਬੀਨ ਬੀਨ ਜੇ ਆਨੀ।
ਕਾ ਸੁੰਦਰਤਾ ਕਰੈਣ ਬਖਾਨੀ ॥੬॥
ਪ੍ਰੇਰੀ ਚਲੀ ਸ਼ਾਹੁ ਕੀ ਸੋਇ।
ਆਸ ਅੁਪਮਾ ਕਵਿ ਕੇ ਮਨ ਹੋਇ।
੧ਗੁਰੂ ਜੀ ਦੀ।
੨ਖਰੇ ਪਾਂੀ (ਚਮਕ) ਦੇ।
੩ਚਅੁਲੜੇ ਹਾਰ।
*ਕਵਿ ਜੀ ਦੀ ਸ਼ਿੰਗਾਰ ਰਸੀ ਸ਼ਾਰਦਾ ਹੁਣ ਗ਼ੋਰ ਵਿਚ ਆਈ ਹੈ।
੪ਰਾਜ ਪੁਜ਼ਤਰੀਆਣ।
੫ਕਵਲ ਦੀ।
੬ਮਮੋਲਾ।
੭ਕਵਲ ਦੇ ਹੰਕਾਰ ਲ਼ ਤੋੜਨ ਵਾਲੇ ਕਾਮਦੇਵ ਦੇ ਬਾਣ ਹਨ।