Sri Gur Pratap Suraj Granth

Displaying Page 54 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੬੭

੮. ।ਪਹਾੜੀਆਣ ਤੇ ਸੂਬਿਆਣ ਦੀ ਚੜ੍ਹਾਈ॥
੭ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੯
ਦੋਹਰਾ: ਭੀਮ ਚੰਦ ਸੈਲੇਣਦ੍ਰ ਕੁਪਿ, ਗਿਰਪਤਿ ਲਏ ਹਕਾਰਿ।
ਪੂਰਬ ਆਇ ਹੰਡੂਰੀਆਣ, ਨਿਜ ਸੈਨਾ ਕਰਿ ਤਾਰ ॥੧॥
ਚੌਪਈ: ਚਢੋ ਘਮੰਡ ਚੰਦ ਤਹਿ ਆਯੋ।
ਸੋ ਅਨੀਕਨੀ ਅਪਨੀ ਲਾਯੋ।
ਬੀਰ ਸਿੰਘ ਜਸੁਪਾਲੀ ਆਇ।
ਨਾਲੇਗੜੀਏ ਮਿਲਿ ਸਮੁਦਾਇ ॥੨॥
ਕੁਜ਼ਲੂ ਅਰੁ ਕੈਣਠਲ ਠਕੁਰਾਈ।
ਮੰਡਸਪਤੀ ਸੈਨ ਚਢਿ ਆਈ।
ਜੰਮੂ ਨੂਰਪੁਰੇ ਤੇ ਧਾਏ।
ਨਗਰ ਹਰੀਪੁਰ ਚਮੂੰ ਬਨਾਏ ॥੩॥
ਚੰਬਿਆਲ ਗਨ ਆਇ ਮਦੂਂੀ।
ਸ਼ਾਹੁ ਅਨੀ ਤੇ ਚੌਣਪ ਸੁ ਦੂਂੀ੧।
ਗਾਲੀਏਰ ਸ਼੍ਰੀ ਨਗਰ ਮਝਾਰੇ।
ਚਢਿ ਧਾਈ ਸੈਨਾ ਬਲ ਭਾਰੇ ॥੪॥
ਪੁਰਿ ਬਿਸ਼ਹਿਰ੨ ਕੇ ਸੁਭਟਿ ਭਟੰਤ।
ਬਿਝੜ ਵਾਲੀਏ ਚੜੇ ਤੁਰੰਤ।
ਚੰਦੇਸ਼ੁਰ ਅਰੁ ਘਨੇ ਦੜੋਲ।
ਮਿਲਿ ਡਢਵਾਲੀ ਬੰਧਿ ਬੰਧਿ ਟੋਲ ॥੫॥
ਗੂਜਰ ਰੰਘੜ ਬ੍ਰਿੰਦ ਗਵਾਰ।
ਮਿਲੀ ਚਮੂੰ ਅਰੁ ਪ੍ਰਜਾ ਪਹਾਰ੩।
ਦੂਰ ਦੂਰ ਲਗਿ ਡੇਰੇ ਡਾਰੇ।
ਗਨ ਸਅੂਰ ਪੈਦਲ ਬਿਸਤਾਰੇ ॥੬॥
ਅੁਤ ਦਿਜ਼ਲੀ ਤੇ ਲਸ਼ਕਰ ਚਢੋ।
ਲਰਿਬੇ ਹਿਤ ਅੁਤਸਾਹ ਜਿ ਬਧੋ।
ਦੁੰਦਭਿ ਪੁੰਜ ਬਜਤਿ ਜਿਸ ਮਹੀਆ।
ਬਰਣ ਬਰਣ ਕੀ ਧੁਜ੪ ਕਰ ਗਹੀਆ ॥੭॥
ਮਜਲ ਕਰਤਿ ਮਗ ਅੁਲਘਤਿ ਧਾਏ।

੧ਪਾਤਸ਼ਾਹੀ ਫੌਜ ਦੇ ਆਅੁਣ ਦੇ ਕਾਰਨ ਇਨ੍ਹਾਂ ਲ਼ ਦੂਂਾ ਚਾਅੁ ਚੜ੍ਹਿਆ ਹੈ।
੨ਜਿਸਲ਼ ਰਾਮ ਪੁਰ ਬੁਸ਼ਹਿਰ ਕਹਿਦੇ ਹਨ।
੩ਪਹਾੜ ਦੀ ਪ੍ਰਜਾ।
੪ਝੰਡੇ।

Displaying Page 54 of 441 from Volume 18