Sri Gur Pratap Suraj Granth

Displaying Page 55 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੬੭

੮. ।ਮੰਡੀ ਪਤੀ ਪਾਸ ਡੇਰਾ॥
੭ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੯
ਦੋਹਰਾ: ਮੰਡੀਪਤਿ ਮਹਿਪਾਲ ਕੋ, ਸੁਧ ਕੀਨੀ ਕਿਨ੧ ਆਇ।
ਅਬਿ ਲੌ ਗੁਰ ਡੇਰਾ ਤਹਾਂ, ਚਮੂੰ ਸੰਗ ਸਮੁਦਾਇ ॥੧॥
ਚੌਪਈ: ਸੁਨਿ ਕਰਿ ਅਪਨੇ ਰਿਦੇ ਬਿਚਾਰੀ੨।
-ਗੁਰ ਆਨੌਣ ਇਸ ਪੰਥ ਮਝਾਰੀ।
ਮਿਲੌਣ ਜਾਇ ਤਹਿ ਨਿਜ ਸੰਗ ਲਾਅੂਣ।
ਨਿਜ ਪੁਰਿ ਮਹਿ ਡੇਰਾ ਅੁਤਰਾਅੂਣ ॥੨॥
ਸੇਵਾ ਕਰੌਣ ਪ੍ਰੀਤ ਕੋ ਧਰਿ ਕੈ।
ਦੀਨਦੁਨੀ ਸੁਖ ਪੈਹੌਣ ਕਰਿ ਕੈ੩।
ਸ਼੍ਰੀ ਮੁਖਿ ਤੇ ਜਿਮ ਬਾਕ ਬਖਾਨੈਣ।
ਹੋਇ ਸੁ ਨਿਸ਼ਚੇ ਸਭਿ ਜਗ ਜਾਨੈ- ॥੩॥
ਕਰਿ ਇਜ਼ਤਾਦਿ ਕਾਮਨਾ ਚਢੋ।
ਗੁਰੂ ਮਿਲਿਨਿ ਕੋ ਆਨਦ ਬਢੋ।
ਲੇ ਕਰਿ ਸੰਗ ਚਮੂੰ ਨਿਜ ਕੇਰੀ।
ਕੇਤਿਕ ਦੂਰ ਗਯੋ ਤਿਸ ਬੇਰੀ ॥੪॥
ਆਵਤਿ ਗੁਰੂ ਅਗਾਰੀ ਚਲੇ।
ਹਰਖਤਿ ਹੋਇ ਪੰਥ ਮੋਣ ਮਿਲੇ।
ਅੁਤਰਿ ਤੁਰੰਗਮ ਤੇ ਢਿਗ ਗਇਅੂ।
ਚਰਨ ਸਰੋਜ ਬੰਦਨਾ ਕਇਅੂ ॥੫॥
ਹਾਥ ਜੋਰਿ ਪੁਨ ਬਿਨਤੀ ਭਨੀ।
ਮੈਣ ਜਬਿ ਰਾਵਰ ਕੀ ਸੁਧਿ ਸੁਨੀ।
ਇਸ ਮਗ ਲਾਵਨ ਹੇਤ ਸਿਧਾਰਾ।
ਤੁਮ ਪੂਰਬ ਹੀ ਇਤ ਪਗ ਧਾਰਾ ॥੬॥
ਘਟਿ ਘਟਿ ਸਭਿ ਕੇ ਜਾਨਨਿਹਾਰੇ।
ਜਨ ਸਿਜ਼ਖਨਿ ਕੇ ਕਾਜ ਸੁਧਾਰੇ।
ਮਮ ਪੁਰਿ ਮਹਿ ਪਾਵਨ ਕਰਿ ਪਾਵਨ੪।
ਪਾਵਨ ਕਰੋ੫ ਸਰਬ ਹੀ ਥਾਵਨਿ ॥੭॥


੧ਕਿਸੇ ਨੇ।
੨ਮੰਡੀਪਤੀ ਨੇ।
੩(ਸੇਵਾ) ਕਰਕੇ।
੪ਚਰਨਾਂ ਦਾ ਪਾਅੁਣਾ ਕਰਕੇ।
੫ਪਵਿਜ਼ਤ੍ਰ ਕਰੋ।

Displaying Page 55 of 498 from Volume 17