Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੬੯
੭. ।ਲੋਹਗੜ੍ਹ ਯੁਜ਼ਧ। ਬੀਬੀ ਵੀਰੋ ਘਰ ਰਹੀ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੮
ਦੋਹਰਾ: ਪਠਿ ਨਵਲੇ ਕੋ ਸਤਿਗੁਰੂ, ਸਭਿ ਕੋ ਬਾਕ ਸੁਨਾਇ।
ਹੁਤੇ ਲੋਹਗੜ ਕੇ ਬਿਖੈ, ਪੰਚ ਬੀਸੁ ਭਟ ਭਾਇ੧ ॥੧॥
ਚੌਪਈ: ਅਰੇ ਲਰੇ ਭਟ ਛੁਟੀ ਤੁਫੰਗੈ।
ਤੋਪ ਸ਼ਬਦ ਕੋ ਹੇਤਿ ਅੁਤੰਗੈ।
ਤਿਨਹੁ ਰਖੀ ਅਟਕਾਇ ਲਰਾਈ।
ਅੁਠਤਿ ਕੁਲਾਹਲ੨ ਦੇਤਿ ਸੁਨਾਈ ॥੨॥
ਕਬਿ ਲੌ ਅਰਹਿ? ਸ਼ਾਹੁ ਦਲ ਭਾਰਾ੩।
ਆਵਹਿ ਇਹਾਂ ਹੂਜੀਯਹਿ ਤਾਰਾ।
ਮਹਾਂ ਤਿਮਰ ਇਕ ਨਿਸਿ ਅੰਧਾਰੀ।
ਹਯਨਿ ਖੁਰਨਿ ਤੇ ਖੇਹ ਅੁਡਾਰੀ ॥੩॥
ਬਾਣਧੇ ਚੁੰਗ ਮਿਲੇ ਸਭਿ ਰਹੀਯਹਿ।
ਪ੍ਰਿਥਕ ਹੋਨਿ ਕੋ ਕਿਮਿ ਨਹਿ ਚਹੀਯਹਿ।
ਜਬਿ ਪ੍ਰਕਾਸ਼ ਸੂਰਜ ਕੋ ਪਾਵਹੁ।
ਤਬਿ ਤੁਰਕਨਿ ਰਿਪੁ ਮਾਰਿ ਗਿਰਾਵਹੁ ॥੪॥
ਸੁਨਤਿ ਸੁਭਟ ਗੁਰੁ ਤੇ ਲਲਕਾਰੇ।
ਪਾਤਿਸ਼ਾਹ! ਬਲ ਪਾਇ ਤੁਹਾਰੇ।
ਕਿਸਿ ਗਿਨਤੀ ਮਹਿ ਇਹ ਰਿਪੁ ਆਏ।
ਹਮ ਮਾਰਹਿ ਲਵਪੁਰਿ ਕੋ ਜਾਏ ॥੫॥
ਦੁਰਗ ਪਰਵੇਸ਼ਨਿ ਤੇ ਬਚਿ ਰਹੈਣ੪।
ਨਾਂਹਿ ਤ ਸ਼ਾਹਜਹਾਂ ਕਹੁ ਗਹੈਣ।
ਜਬਿ ਚਮਕਹਿਗੇ ਖੜਗ ਕਰਾਲੇ।
ਤਬਿ ਦੇਖਹੁ ਹੁਇ ਜੰਗ ਬਿਸਾਲੇ ॥੬॥
ਪੁਨ ਸਤਿਗੁਰੁ ਸਿਖ ਅਪਰ ਪਠਾਵਾ।
ਮੰਦਰ ਗਮਨਹੁ ਬਿਲਮਿ ਨ ਲਾਵਾ।
ਵਸਤੁ ਲੋਭ ਕੋ ਕਰੀਯਹਿ ਨਾਂਹੀ।
ਪਰੀ ਰਹਨਿ ਦਿਹੁ ਸਭਿ ਘਰੁ ਮਾਂਹੀ ॥੭॥
ਕਰਹੁ ਸ਼ੀਘ੍ਰਤਾ ਵਹਿਰ ਲਿਜਾਵਹੁ।
੧੨੫ ਪ੍ਰੇਮੀ ਸੂਰਮੇ।
੨ਹੌਲਾ।
੩ਕਿੰਨਾ ਕੁ ਚਿਰ ਅੜਨਗੇ, ਸ਼ਾਹ ਦਾ ਦਲ ਭਾਰੀ ਹੈ।
੪ਕਿਲੇ ਵਿਚ ਵੜਕੇ (ਭਾਵੇਣ) ਬਚ ਰਹਿਂ।