Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੨
ਬਹੁ ਨਰ ਕੋ ਭੋਜਨ ਕਿਯ ਖਾਹੀ੧ ॥੧੫॥
ਰਾਮਕੁਇਰ ਕੇ ਢਿਗ ਲੇ ਗਏ।
ਪਾਇਸ੨ ਸਿਤਾ੩ ਘ੍ਰਿਜ਼ਤ ਇਕ ਮਏ।
ਜਾਇ ਅਗਾਰੀ ਥਾਲ ਟਿਕਾਯਵ।
ਰੁਚਿ ਸੋਣ ਸਾਦਲ ਕਰਿ ਕਰਿ ਖਾਯਵ ॥੧੬॥
ਪੁਨਹਿ ਪਾਨ ਕਰਿ ਸੀਤਲ ਪਾਨੀ।
ਰਾਹਕ ਸੋਣ ਤਬਿ ਬੋਲੋ ਬਾਨੀ।
ਨੀਕੋ ਭੋਜਨ ਕਰਿ ਕੈ ਲਾਇਵ।
ਕਾਰਨ ਕਵਨ? ਸੁ ਦੇਹੁ ਸੁਨਾਇਵ ॥੧੭॥
ਹਾਥ ਜੋਰਿ ਤਿਨ ਕਹੋ ਬੁਝਾਈ।
ਹੁਤੋ ਖਾਹ ਭੋਜਨ ਸਮੁਦਾਈ।
ਅਜ਼ਗ੍ਰ ਆਪ ਕੇ ਪੂਰਬ ਲਾਯੋ।
ਪਾਇਸ ਸਿਤਾ ਘ੍ਰਿਜ਼ਤ ਜੋ ਖਾਯੋ ॥੧੮॥
ਅਧਿਕ ਪ੍ਰਸੰਨ ਹੋਇ ਬਚ ਕਹੋ।
ਤਿਸ ਮਹਿਣ ਸਾਦ ਹਮਹਿਣ ਬਹੁ ਲਹੋ।
ਯਾਂ ਤੇ ਖਾਹ ਗ੍ਰਾਮ ਮੈਣ ਨੀਤ।
ਹੋਵਹਿ, ਦੇ ਅਹਾਰ ਸ਼ੁਭ ਹੀਤ ॥੧੯॥
ਬਾਕ ਬਦਨ ਤੇ ਏਵ ਬਖਾਨਾ।
ਸਹਿਜ ਸੁਭਾਇਕ ਬ੍ਰਿਤੀ ਸਮਾਨਾ।
ਤਿਸ ਦਿਨ ਤੇ ਮ੍ਰਿਤੁ ਨਰ ਹੁਇ ਏਕ।
ਗਮਨੇ ਜਮ ਪੁਰਿ ਜਬਹਿ ਅਨੇਕ ॥੨੦॥
ਪਰੋ ਗ੍ਰਾਮ ਮਹਿਣ ਰੌਰਾ ਤਬਿਹੂੰ।
ਕਹਾਂ ਭਯੋ? ਮਿਲਿ ਭਾਖੈਣ ਸਭਿਹੂੰ।
ਕੌਨ ਗ੍ਰਾਮ ਨੇ ਦੋਸ਼ ਕਮਾਯੋ।
ਜਿਸ ਤੇ ਦੁਖਦ ਸਮਾਂ ਅਸ ਆਯੋ ॥੨੧॥
ਸਭਿ ਮਹਿਣ ਤਿਸ ਰਾਹਕ ਨੇ ਕਹੋ।
ਸੁਨਹੁ ਹੇਤੁ ਮੈਣ ਇਕ ਅਸ ਲਹੋ।
ਖਾਹ ਭਯੋ ਜਿਸ ਦੋਸ ਹਮਾਰੇ।
ਕਰਿ ਕੈ ਪਾਇਸ ਸਿਤਾ ਅਹਾਰੇ ॥੨੨॥
੧ਬਰਸੀ ਮੋਏ ਦੀ।
੨ਖੀਰ।
੩ਖੰਡ।