Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੭੦
੬. ।ਸ੍ਰੀ ਸੂਰਜ ਮਜ਼ਲ ਜੀ ਦਾ ਵਿਵਾਹ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੭
ਦੋਹਰਾ: ਬਸਹਿ ਬਾਸ੧ ਕਰਤਾਰਪੁਰਿ, ਸੂਰਜਮਲ ਸਸੁਰਾਰ੨।
ਗੁਰਦਿਜ਼ਤੇ ਢਿਗ ਗਯੋ ਤਬਿ, ਬਾਹੁ ਬੋਣਤ ਸੁ ਬਿਚਾਰਿ ॥੧॥
ਚੌਪਈ: ਮੋ ਚਿਤ ਮਹਿ ਅਬਿ ਦੇਵਹੁ ਬਾਹੂ।
ਆਯੋ ਬੂਝਨਿ ਤੁਮਰੇ ਪਾਹੂ।
ਸੁਨਿ ਸ਼੍ਰੀ ਗੁਰਦਿਜ਼ਤੇ ਪੁਨ ਕਹੋ।
ਭਲੇ ਮਨੋਰਥ ਤੋਣ ਅੁਰ ਲਹੋ ॥੨॥
ਸਾਹੇ ਕੋ ਨਿਕਸਾਇ ਪਠਾਵਹੁ++।
ਗੁਰ ਹਰਖਹਿ, ਅਬਿ ਨਹਿ ਬਿਲਮਾਵਹੁ।
ਸੁਨਿ ਸਲਾਹ ਨਿਜ ਮੰਦਰ ਆਯੋ।
ਬੈਠਿ ਬਿਜ਼ਪ੍ਰ ਕੇ ਨਿਕਟਿ ਬੁਲਾਯੋ ॥੩॥
ਮਮ ਪੁਜ਼ਤ੍ਰੀ ਕੋ ਸੋਧਹੁ ਸਾਹਾ++।
ਲਿਖਿ ਭੇਜਹਿ ਪੁਨ ਸਤਿਗੁਰ ਪਾਹਾ।
ਸੁਨਿ ਦਿਜ ਪਜ਼ਤ੍ਰੀ ਦੇਖਿ ਬਿਚਾਰੋ।
ਮਾਸ ਵਿਸਾਖ ਬਿਖੈ ਨਿਰਧਾਰੋ ॥੪॥
ਸਤਾਈਸਵੀ ਲਿਖਿ ਦੀ ਪਾਤੀ।
ਦਿਜਬਰ ਕਰੋ ਤਾਰ ਭਲਿ ਭਾਂਤੀ।
ਸ਼੍ਰੀ ਗੁਰਦਿਜ਼ਤੇ ਤਬਿ ਕਹਿ ਭੇਜਾ।
ਹਮ ਹੈਣ ਤਾਰ ਸੰਗ ਦਿਜ ਲੇ ਜਾ੩ ॥੫॥
ਇਕ ਦਿਨ ਪੁਰਿ ਬਿਤਾਇ ਕਰਿ ਚਾਲੇ।
ਦਿਜ ਸਾਹਾ ਲੇ ਕਰਿ ਨਿਜ ਨਾਲੇ।
ਆਨਿ ਸੁਧਾਸਰ ਪੁਰੀ ਪ੍ਰਵੇਸ਼ੇ।
ਮਿਲੇ ਤਬਹਿ ਪਰਿਵਾਰ ਅਸ਼ੇਸ਼ੇ ॥੬॥
ਕਰਿ ਡੇਰਾ ਕਰ ਚਰਨ ਪਖਾਰੇ।
ਬਸਤ੍ਰ ਸ਼ਸਤ੍ਰ ਸੁੰਦਰ ਤਨ ਧਾਰੇ।
ਸ਼੍ਰੀ ਗੁਰਦਿਜ਼ਤਾ ਲੇ ਦਿਜ ਸਾਥ।
ਮਿਲੇ ਜਾਇ ਨਿਜ ਪਿਤ ਜਗਨਾਥ ॥੭॥
ਕਰਿ ਬੰਦਨ ਬੈਠੋ ਤਬਿ ਪਾਸ।
੧ਘਰ (ਬਣਾਕੇ)।
੨(ਦਾ) ਸਹੁਰਾ।
++ਦੇਖੋ ਰਾਸ ੪ ਅੰਸੂ ਅੰਕ ੨੪ ਦੀ ਹੇਠਲੀ ਟੂਕ।
੩ਨਾਲ ਬ੍ਰਹਮਣ ਲ਼ ਲੈ ਜਾਵਾਣਗੇ।