Sri Gur Pratap Suraj Granth

Displaying Page 58 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੩

ਨੀਕੇ ਥਾਲ ਬਿਸਾਲ ਪੁਰਾਯੋ੧।
ਰਾਮਕੁਇਰ ਭਾਈ ਕਹੁ ਖਾਯੋ।
ਸਹਿਜ ਸੁਭਾਇਕ ਮੁਖ ਤੇ ਪ੍ਰਾਹੀ੨।
-ਹੋਵਹੁ ਗ੍ਰਾਮ ਬਿਖੈ ਨਿਤ ਖਾਹੀ- ॥੨੩॥
ਤਿਨ ਕੋ ਬਾਕ ਹੇਤੁ ਮ੍ਰਿਤੁ ਕੇਰਿ੩।
ਕਰਿ ਅੁਪਚਾਰ ਲੇਹੁ ਬਰ੪ ਫੇਰ।
ਸੁਨਿ ਸਭਿ ਲੋਕਨ ਜਾਨੀ ਜਬਿਹੂੰ।
ਭੋਜਨ ਭਲੋ ਬਨਾਯਹੁ ਤਬਿਹੂੰ ॥੨੪॥
ਭਾਅੁ ਅਧਿਕ ਤੇ ਲੈ ਕਰਿ ਗਏ।
ਜਿਸ ਅਸਥਾਨ ਬਿਰਾਜਤਿ ਭਏ।
ਬਿਨੈ ਠਾਨਿ ਅਚਵਾਇ ਅਹਾਰਾ।
ਨਾਨਾ ਰਸ ਮੈਣ ਸਾਦ ਅੁਦਾਰਾ ॥੨੫॥
ਹਾਥ ਜੋਰਿ ਠਾਂਢੇ ਢਿਗ ਰਹੇ।
ਅਚਿ੫ ਭੋਜਨ ਭਾਈ ਬਚ ਕਹੇ।
ਕਿਸ ਕਾਰਨ ਤੇ ਰੁਚਿਰ ਅਹਾਰਾ।
ਕਰਿ ਅਚਵਾਇਵ੬? ਸਾਦ ਅੁਦਾਰਾ ॥੨੬॥
ਰਾਹਕ ਸੁਨਤਿ ਗਿਰਾ ਮੁਖ ਪ੍ਰਾਹੀ।
ਸ਼ਾਦੀ ਹੁਤੀ ਗ੍ਰਾਮ ਕੇ ਮਾਂਹੀ।
ਯਾਂ ਤੇ ਰੁਚਿਰ ਅਹਾਰ ਅਚਾਵਾ।
ਤੁਮ ਤੇ ਚਾਹਤਿ ਸੁਖ ਅੁਪਜਾਵਾ ॥੨੭॥
ਬਿਹਸ੭ ਕਹੋ ਅੁਜ਼ਤਮ ਬਰ ਤਿਨੈ।
ਭੋਜਨ ਅਚੋ ਸਾਦ ਕੇ ਸਨੈ।
ਯਾਂ ਤੇ ਗ੍ਰਾਮ ਬਿਖੈ ਨਿਤ ਸ਼ਾਦੀ।
ਹੁਇ ਆਗੈ ਨਿਤ* ਕਰਹੁ ਅਬਾਦੀ ॥੨੮॥
ਸੁਨਿ ਕੈ ਸਭਿਨਿ ਨਮੋ ਕਿਯ ਔਨ੮।

੧ਭਰਿਆ।
੨ਕਹਿਆ ਸੀ।
੩ਅੁਨ੍ਹਾਂ ਦਾ ਵਾਕ ਕਾਰਨ ਹੈ (ਇਨ੍ਹਾਂ) ਮੌਤਾਂ ਦਾ।
੪ਵਰ।
੫ਛਕਕੇ।
੬ਖੁਲਾਇਆ।
੭ਹਜ਼ਸ ਕਰਿਕੇ।
*ਪਾ:-ਅਰੁ।
੮ਨਮਸਕਾਰ ਕੀਤੀ ਪ੍ਰਿਥਵੀ ਤੇ।

Displaying Page 58 of 626 from Volume 1