Sri Gur Pratap Suraj Granth

Displaying Page 58 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੭੦

੯. ।ਮਸੰਦਾਂ ਲ਼ ਦੰਡ॥
੮ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੦
ਦੋਹਰਾ: ਕਹੋ ਫਰਾਸ਼ਨ ਕੌ ਤਬੈ, ਤਨਹੁ ਕਨਾਤ ਬਨਾਇ।
ਦੂਰ ਦੂਰ ਥਲ ਘੇਰੀਯੇ, ਅੰਤਰ ਕੋਇ ਨ ਜਾਇ ॥੧॥
ਚੌਪਈ: ਬ੍ਰਿੰਦ ਕਰਾਹੇ ਤਹਿ ਧਰਿਵਾਏ।
ਤੇਲ ਬਿਸਾਲ ਸੰਗ ਭਰਿਵਾਏ।
ਬੰਦੁਬਸਤ ਨਰ ਗਨ ਕੋ ਭਯੋ।
ਅੰਤਰ ਪ੍ਰਵਿਸ਼ਨਿ ਕੋ ਨਹਿ ਦਯੋ ॥੨॥
ਈਣਧਨ ਅਧਿਕ ਮੰਗਾਇ ਧਰਾਏ।
ਰਸਰਨਿ੧ ਬ੍ਰਿੰਦ ਭਾਰੁ ਅਨਵਾਏ।
ਇਹ ਨਿਸ ਮਹਿ ਸਭਿ ਕੀਨਿਸਿ ਤਾਰੀ।
ਅੁਤ ਮਸੰਦ ਹਰਖਤਿ ਅੁਰ ਭਾਰੀ ॥੩॥
-ਭੋਰ ਹੋਤਿ ਲੇ ਕਰਿ ਸਿਰੁਪਾਅੁ।
ਨਿਜ ਨਿਜ ਸੰਗਤਿ ਬਿਖੈ ਸਿਧਾਅੁਣ-।
ਸੁਪਤਿ ਜਾਮਨੀ ਸਭਿਨਿ ਬਿਤਾਈ।
ਭਈ ਪ੍ਰਭਾਤਿ ਅੁਠੇ ਸਮੁਦਾਈ ॥੪॥
ਸੌਚ ਸ਼ਨਾਨ ਸਭਿਨਿਹੂੰ ਕੀਨਿ।
ਚੀਰ ਸ਼ਰੀਰ ਭਲੇ ਧਰਿ ਲੀਨਿ।
ਬਸਤ੍ਰ ਸ਼ਸਤ੍ਰ ਸਤਿਗੁਰੂ ਸਜਾਏ।
ਲੇ ਮਾਤੁਲ ਕੋ ਸੰਗ ਸਿਧਾਏ ॥੫॥
ਨਦ ਚੰਦ ਅਰੁ ਪਾਂਚਹੁ ਭ੍ਰਾਤਾ।
ਦਯਾਰਾਮ ਆਯੁਧ ਧਰਿ ਗਾਤਾ।
ਇਜ਼ਤਾਦਿਕ ਲੇ ਜੋਧਾ ਔਰ।
ਪਹੁੰਚੇ ਬੰਦੁਬਸਤ ਕੇ ਠੌਰ ॥੬॥
ਅਪਰ ਸੈਨ ਸਵਧਾਨ ਬਨਾਈ।
ਸਗਰੇ ਦਾਰਨਿ ਥਾਨ ਟਿਕਾਈ।
ਪਰਦਾ ਕਰਿ ਸਤਿਗੁਰ ਕੇ ਨੇਰੇ।
ਥਿਰੀ ਪੰਜਾਬ ਕੁਇਰ ਤਿਸ ਬੇਰੇ ॥੭॥
ਭਾਈ ਬਹਿਲੋ ਕੋ ਗੁਰਦਾਸ।
ਤਾਂਹਿ ਬੁਲਾਇ ਬਿਠਾਯੋ ਪਾਸ।
ਇਸ ਤੇ ਆਦਿ ਜਿਤਿਕ ਅਨੁਸਾਰੀ।


੧ਰਜ਼ਸਿਆਣ ਦੇ।

Displaying Page 58 of 375 from Volume 14