Sri Gur Pratap Suraj Granth

Displaying Page 62 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੭

੪. ।ਭਾਈ ਰਾਮਕੁਇਰ ਜੀ ਪ੍ਰਸੰਗ॥

ਦੋਹਰਾ: ਇਕ ਰਸ ਬ੍ਰਿਤੀ ਅਖੰਡ ਰਹਿ, ਬ੍ਰਹਮ ਗਾਨ ਕੇ ਮਾਂਹਿ।
ਆਇ ਕਦਾਚਿਤ ਜਗਤ ਦਿਸ਼, ਰਹਤਿ ਦਾਸ ਬਹੁ ਪਾਹਿ ॥੧॥
ਚੌਪਈ: ਏਕ ਸਮੈ ਤੁਰਕਨ ਕੀ ਸੈਨਾ।
ਆਇ ਪਰੀ ਲੂਟਨ ਕਹੁ ਐਨਾ੧।
ਬਸਤ੍ਰ ਬਿਭੂਖਨ ਬਾਸਨ੨ ਭਾਰੇ।
ਤੁਰਣਗ, ਧੇਨੁ੩, ਮਹਿਖੀ੪ ਗਨਸਾਰੇ ॥੨॥
ਦੇਗ, ਕਰਾਹੇ*, ਬਡ ਬਰਟੋਹੇ੫।
ਅੰਨ੬ ਬਹੁਤ ਸਭਿ ਲੀਨਸਿ ਖੋਹੇ।
ਦਾਸ ਅੁਪਾਇ ਕਰਤਿ ਬਹੁ ਰਹੇ।
ਕੋਣ ਜਬਰੀ ਤੁਮ ਠਾਨਤਿ ਅਹੇ ॥੩॥
ਕਹਿ ਬਹੁ ਰਹੇ ਨ ਮਾਨੀ ਕਾਹੂ।
ਛੀਨ ਲੀਨਿ ਸਭਿ ਵਥੁ+ ਘਰ ਮਾਂਹੂ।
ਬੈਠੇ ਰਾਮਕੁਇਰ ਜਹਿਣ ਭਾਈ।
ਜਾਇ ਨਿਕਟਿ ਸੁਧਿ ਦੇਤਿ ਸੁਨਾਈ ॥੪॥
ਸੁਨਿ ਕਰਿ ਮਨ ਮਹਿਣ ਕਛੂ ਨ ਆਨੈ।
ਨਹਿਣ ਦਾਸਨ ਸੋਣ ਬਾਕ ਬਖਾਨੈ।
ਕਈ ਹਗ਼ਾਰਨ ਕੋ ਧਨ ਗਯੋ।
ਘਰ ਮਹਿਣ ਨਹੀਣ ਪਦਾਰਥ ਰਹੋ ॥੫॥
ਲੇ ਕਰਿ ਸਕਲ ਤੁਰਕ ਕੀ ਸੈਨਾ।
ਜਾਇ ਪਹੂਣਚੀ ਅਪਨੇ ਐਨਾ।
ਲਵਪੁਰਿ ਕੋ ਸੂਬਾ ਇਕ ਹੁਤੋ।
ਸੋ ਜਾਨਤਿ ਸਭਿ ਬਿਧਿ ਇਨ ਮਤੋ੭ ॥੬॥
ਮਹਿਮਾ ਮਹਾਂ ਪਛਾਨਹਿ ਸੋਇ।


੧ਘਰ।
੨ਬਰਤਨ।
੩ਘੋੜੇ, ਗਅੂਆਣ।
੪ਮਜ਼ਝੀਆਣ।
*ਪਾ:-ਕਰਨ ਕੇ।
੫ਵਲਟੋਹੇ।
੬ਅਨਾਜ।
+ਪਾ:-ਵਸਤੁ।
੭ਇਨ੍ਹਾਂ ਦੇ ਸੁਭਾਅੂ ਲ਼।

Displaying Page 62 of 626 from Volume 1