Sri Gur Pratap Suraj Granth

Displaying Page 63 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੮

ਸੁਖ ਦੁਖ ਮੈਣ ਇਕ ਰਸ ਨਿਤਿ ਹੋਇ।
ਹਰਖ ਸ਼ੋਕ ਨਹਿਣ ਜਿਨ ਕੇ ਲੇਸ਼।
ਇਨ ਕਅੁ ਲਖਹਿ ਮਹਾਂ ਦਰਵੇਸ਼ ॥੭॥
ਇਹ ਸੁਧਿ ਪਹੁਣਚੀ ਤਿਸ ਕੇ ਪਾਸਿ।
-ਲਿਯੇ ਲੂਟਿ ਰਮਦਾਸ ਅਵਾਸ੧-।
ਤਤਛਿਨ ਅਸੁ ਅਰੂੜ੍ਹ ਕਰਿ ਆਵਾ੨।
ਲਵਪੁਰਿ ਤੇ ਤੂਰਨ ਹੀ ਧਾਵਾ ॥੮॥
ਕੁਛਕ ਸੈਨ ਆਈ ਜਿਹ ਸਾਥ।
ਬਹੁਤ ਬਿਸੂਰਤਿ ਸੁਨਿ ਕਰਿ ਗਾਥ੩।
ਰਾਮਦਾਸ ਕੇ ਪਹੁਣਚੋ ਗ੍ਰਾਮ।
ਨਗਨ ਪੈਰ ਹੁਇ ਪ੍ਰਵਿਸ਼ੋ ਧਾਮ ॥੯॥
ਬੈਠੇ ਰਾਮਕੁਇਰ ਢਿਗ ਗਯੋ।
ਹਾਥ ਜੋੜਿ ਨਮ੍ਰੀ ਬਹੁ ਭਯੋ।
ਚਰਨ ਸਪਰਸ਼ਨ ਕਰਿ ਕਰ ਸੰਗ੪।
ਬੰਦਨ ਕੀਨਿ ਤ੍ਰਸਤਿ੫ ਮਨ ਭੰਗ੬ ॥੧੦॥
-ਮੁਖ ਤੇ ਸ੍ਰਾਪ ਦੇਹਿਣ ਕਛੁ ਨਾਂਹੀ-।
ਖਰੋ ਰਹੋ ਡਰ ਧਰਿ ਅੁਰ ਮਾਂਹੀ।
ਸਹਜਿ ਸੁਭਾਇ ਰਹੇ ਸੋ ਬੈਸੇ।
ਤਿਸ ਕੋ ਬਾਕ ਨ ਭਾਖੋ ਕੈਸੇ ॥੧੧॥
ਜਬਹਿ ਖਾਨ ਜਾਨੀ ਮਨ ਮਾਂਹਿ।
-ਬਿਨਾਂ ਬੁਲਾਏ ਬੋਲਹਿਣ ਨਾਂਹਿ-।
ਬਹੁਤ ਦੀਨਤਾ੭ ਸਾਥ ਬਖਾਨੀ।
ਮੋਹਿ ਬਿਬਰੀ ਤੇ ਕ੍ਰਿਤ ਠਾਨੀ੮ ॥੧੨॥
ਭਈ ਅਜ਼ਵਗਾ ਅਧਿਕ ਤੁਮਾਰੀ।
ਤੁਰਕ ਅਜਾਨ ਨ ਕੀਨਿ ਚਿਨਾਰੀ੯।

੧ਰਾਮਦਾਸ ਕਿਆਣ ਦੇ ਘਰ। (ਅ) ਰਮਦਾਸ ਗ੍ਰਾਮ ਦੇ ਘਰ।
੨ਘੋੜੇ ਤੇ ਸਵਾਰ ਹੋਕੇ ਆਇਆ।
੩ਵਾਰਤਾ।
੪ਕਰਕੇ ਹਜ਼ਥਾਂ ਨਾਲ।
੫ਡਰਦਿਆਣ।
੬ਢਜ਼ਠੇ ਮਨ।
੭ਨਿਮ੍ਰਤਾ।
੮ਕੰਮ ਕੀਤਾ ਹੈ (ਤੁਰਕਾਣ ਨੇ)।
੯ਪਛਾਂ।

Displaying Page 63 of 626 from Volume 1