Sri Gur Pratap Suraj Granth

Displaying Page 63 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੭੬

੧੦. ।ਸੋਢੀਆਣ ਦੀ ਈਰਖਾ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੧
ਦੋਹਰਾ: ਸੰਗਤਿ ਸਭਿ ਇਕ ਬਾਰ ਹੀ, ਦੌਰਿ ਦੌਰਿ ਨਰਿ ਆਇ।
ਦੀਰਘ ਦਰਸ਼ਨ੧ ਸਤਿਗੁਰੂ, ਦੈ ਹੈਣ ਦਰਸ ਦਿਖਾਇ ॥੧॥
ਚੌਪਈ: ਬਸਤ੍ਰ ਬਹੁਤ ਜਿਨ ਮੋਲ ਅੁਦਾਰੇ।
ਧਰੀ ਅਸ਼ਰਫੀ੨ ਗੁਰੂ ਅਗਾਰੇ।
ਦੇਖਿ ਦੇਖਿ ਸਿਖ ਚੌਣਪ ਕਰੰਤੇ।
ਆਨਿ ਅੁਪਾਇਨ ਨਿਜ ਅਰਪੰਤੇ ॥੨॥
ਪੰਚਾਂਮ੍ਰਿਤ ਕੋ ਲਾਇ ਕਰਾਇ।
ਕੋ ਅਰਪਤਿ ਹੈ ਬਸਤ੍ਰ ਸੁਹਾਇ।
ਕਿਤਿਕ ਰਜਤਪਣ ਲਾਇ ਚਢਾਵਹਿ।
ਪਸ਼ਮੰਬਰ ਕੋ ਲੇ ਅਰਪਾਵਹਿ ॥੩॥
ਭਈ ਭੀਰ ਬਹੁ ਨਰ ਕੀ ਆਇ।
ਬੰਦਨ ਕਰਹਿ ਬਦਨ ਦਰਸਾਇ।
ਜੈ ਸਤਿਗੁਰੁ ਜੈ ਸਤਿਗੁਰ ਕੇਰੀ।
ਸਭਿ ਤੇ ਮਹਿਮਾ ਅਧਿਕ ਬਡੇਰੀ ॥੪॥
ਸ਼੍ਰੀ ਨਾਨਕ ਕੀ ਜੋਤਿ ਅੁਦਾਰਾ।
ਅਬਿ ਤਿਸ ਤੇ ਤੁਮ ਅਹੋ ਅਧਾਰਾ।
ਸਿਜ਼ਖਨਿ ਸਕਲ ਕਾਮਨਾ ਜੋਈ।
ਤਿਨ ਕੇ ਨਿਰਬਾਹਕ ਤੁਮ ਹੋਈ ॥੫॥
ਦੁਰੇ ਰਹੇ ਨਹਿ ਦਰਸ ਦਿਖਾਵਾ।
ਕਿਮ ਛਪਿ ਸਕਹਿ ਭਾਨੁ ਅੁਦਤਾਵਾ।
ਕਰਹੁ ਅੁਧਾਰਨਿ ਸਿਜ਼ਖਨਿ ਕਰਨਿ।
ਲਹੈਣ ਅਨਦ ਦਰਸ ਤੁਮ ਹੇਰਨਿ ॥੬॥
ਇਮ ਕਹਿ ਕਹਿ ਬਹੁ ਭੇਟ ਚਢਾਵਹਿ।
ਬਿਨੈ ਕਾਮਨਾ ਸਹਿਤ ਸੁਨਾਵਹਿ।
ਕੋ ਇਕ ਸਿਜ਼ਖ ਕਹੈ ਤਿਨ ਮਾਂਹੀ।
ਜਿਨ ਕੇ ਰਿਦੈ ਅਸ਼ਰਧਾ ਨਾਂਹੀ ॥੭॥
ਕਰਮ ਅਨਿਦਤ ਸਭਿ ਇਨ ਕੇਰੇ।
ਮਹਾਂ ਭਾਗ ਸੰਤੋਖ ਘਨੇਰੇ।


੧ਭਾਵ ਲਮਰੇ ਸਰੀਰ ਵਾਲੇ।
੨ਮੋਹਰਾਣ।

Displaying Page 63 of 437 from Volume 11