Sri Gur Pratap Suraj Granth

Displaying Page 63 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੭੬

੮. ।ਬੀਬੀ ਵੀਰੋ ਜੀ ਲ਼ ਲਿਆਣਦਾ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੯
ਦੋਹਰਾ: ਇਤਿ ਸਤਿਗੁਰ ਇਹ ਬਿਧਿ ਕਰੀ, ਨਿਕਸੇ ਮੰਦਿਰ ਛੋਰਿ।
ਅੁਤ ਲਸ਼ਕਰ ਸਭਿ ਝੁਕ ਪਰੋ, ਜੰਗ ਲੋਹਗੜ੍ਹ ਘੋਰ੧ ॥੧॥
ਚੌਪਈ: ਸ਼ਲਖ ਤੁਫੰਗਨਿ ਬ੍ਰਿੰਦ ਚਲਾਈ।
ਬੀਚਿ ਲੋਹਗੜ ਮਾਰਿ ਮਚਾਈ।
ਇਤਿ ਅੁਤਿ ਘੇਰਿ ਲੀਨਿ ਜਬਿ ਗਾਢੇ।
ਦਾਰੁਨ ਜੰਗ ਮਚੋ ਰਿਸ ਬਾਢੇ ॥੨॥
ਅਲਪ ਭੀਤ ਚਹੁ ਦਿਸ਼ਿ ਮਹਿ ਤਾਂਹਿ।
ਓਟਾ ਹਿਤ ਬਚਾਵ ਕੁਛ ਨਾਂਹਿ੨।
ਕੇਤਿਕ ਚਿਰ ਸੋ ਲਰੇ ਜੁਝਾਰੇ।
ਨੇਰੇ ਢੁਕਿ ਲੀਨਿਸਿ ਸਭਿ ਮਾਰੇ ॥੩॥
ਅੰਤ ਸਮੈਣ ਕਰਵਾਰ ਪ੍ਰਹਾਰੈਣ੩।
ਹਤੇ ਅਨੇਕ ਕਹਾਂ ਲਗ ਮਾਰੈਣ।
ਗਿਰੇ ਜੂਝ ਕਰਿ ਜੰਗ ਮਝਾਰਾ।
ਇਮਿ ਜਬਿ ਲਰਤਿ ਲੋਹਗੜ੍ਹ ਮਾਰਾ ॥੪॥
ਅਧਿਕ ਅੰਧੇਰਾ ਦ੍ਰਿਸ਼ਟਿ ਨ ਪਰੈ।
ਜਾਨੋ ਇਹਾਂ ਨ ਕੋ ਅਬਿ ਅਰੈ।
ਸਤਿਗੁਰੁ ਕੇ ਮਹਿਲਨਿ ਕੋ ਗਏ।
ਕਿਤਿਕ ਸੁਧਾਸਰ ਦਿਸ਼ਿ ਕੇ ਅਏ ॥੫॥
ਸੂੰਨੋ ਹੇਰਿ ਪ੍ਰਵੇਸ਼ੇ ਜਾਈ।
ਕੋਸ਼ਟ ਭਰੇ ਪਰੇ ਜੁ ਮਿਠਾਈ।
ਹੁਤੇ ਛੁਧਾਤੁਰ ਤੁਰਕ ਘਨੇਰੇ।
ਲਵਪੁਰਿ ਅਚੋ ਚਢੇ ਜਿਸ ਬੇਰੇ ॥੬॥
ਲੇ ਲੇ ਕਰਿ ਬਿਸਾਲ ਪਕਵਾਨ।
ਹਰਖਤਿ ਹੋਤਿ ਲਗੇ ਮਿਲਿ ਖਾਨਿ।
ਅਪਰਨਿ ਕੋ ਬੁਲਾਇ ਢਿਗਿ ਲੇਤਿ।
ਖਾਨਾ ਖਾਹੁ ਆਪਿ ਤਹਿ ਦੇਤਿ ॥੭॥
ਗੁਰੁ ਨਹਿ ਇਹਾਂ ਭਾਜਿ ਕਰਿ ਗਯੋ।


੧ਭਾਨਕ (ਮਚ ਗਿਆ)।
੨ਬਚਾਅੁ ਵਾਸਤੇ ਕੁਛ ਨਹੀਣ ਸੀ।
੩ਤਲਵਾਰ ਮਾਰਦੇ ਹਨ।

Displaying Page 63 of 459 from Volume 6