Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੯
ਮਿਲਿ ਮੂਰਖ ਇਕਠੇ ਹੁਇ ਆਏ।
ਜਿਨਹੁਣ ਅਖਾਜ ਖਾਜ ਲਖਿ ਪਾਏ ॥੧੩॥
ਲੂਟੇ ਗ੍ਰਾਮ ਰੁ ਧਾਮ੧ ਤੁਮਾਰੇ।
ਸਭਿ ਸਜਾਇ ਕੇ ਅੁਚਿਤ ਬਿਚਾਰੇ।
ਆਪ ਕ੍ਰਿਪਾ ਕਰਿ ਕੈ ਫੁਰਮਾਵਅੁ।
ਗਈ ਵਸਤੁ ਜੋ ਸਗਲ ਬਤਾਵਅੁ ॥੧੪॥
ਕਰਿ ਕਰਿ ਕੈਦ ਸਭਿਨਿ ਕੋ ਲੇਵੌਣ।
ਜੋ ਕੁਛ ਗਈ, ਕਹਹੁ ਸੋ ਦੇਵੌਣ।
ਅਪਨੀ ਸ਼ਰਨਿ ਪਰੋ ਮੁਝ ਜਾਨਿ।
ਛਿਮਾ ਕਰਹੁ ਅਪਰਾਧ ਮਹਾਨ ॥੧੫॥
ਸੁਨੇ ਖਾਨ ਕੇ ਬਾਕ ਸੁ ਕਾਨਿ।
ਦੀਨ ਮਨਾ੨ ਜੋਣ ਕਰਤਿ ਬਖਾਨ।
ਅੂਚੋ ਮੁਖ ਕਰਿ ਨੈਨ ਅੁਘਾਰੇ।
ਪਿਖੇ ਤੁਰਕ ਗਨ ਖਰੇ ਅਗਾਰੇ ॥੧੬॥
ਬ੍ਰਿੰਦ ਤੁਰੰਗ ਮਤੰਗਨਿ ਬਾਹਰ।
ਅੁਠਤਿ ਸ਼ਬਦ ਸੁਨਿਯਤਿ ਗਨ ਗ਼ਾਹਰ।
ਖਾਨ ਦਿਸ਼ਾ ਅਵਲੋਕਨ ਕੀਨ।
ਬੋਲੋ ਰਾਮਕੁਇਰ ਪਰਬੀਨ ॥੧੭॥
ਹਮਰੋ ਕਛੂ ਨ ਕਿਤ ਤੇ ਗਯੋ।
ਤੁਮ ਕੈਸੇ ਬੂਝਤਿ ਕਾ ਥਯੋ।
ਗਾਨ ਅਰੂਢ ਬ੍ਰਿਜ਼ਤਿ ਕੋ ਜਾਨਿ।
ਪੁਨਿ ਬੋਲੋ ਲਵਪੁਰਿ ਪਤਿ ਖਾਨ੩ ॥੧੮॥
ਤੁਰਕ ਸੈਨ ਜਬਿ ਚਢਿ ਕਰਿ ਆਈ।
ਵਸਤੁ ਤੁਮਾਰ ਲੁਟੀ ਸਮੁਦਾਈ।
ਸੋ ਸਗਰੀ ਮੁਝ ਦੇਹੁ ਬਤਾਇ।
ਤਿਨ ਤੇ ਲੈ ਦੇਵੋਣ ਪਹੁਣਚਾਇ ॥੧੯॥
ਰਾਵਰਿ ਮਹਿਮਾ ਤੇ ਅਨਜਾਨਿ।
ਕਰੀ ਅਵਜ਼ਗਾ ਮੂਢ ਮਹਾਨ।
ਭਨਤਿ ਖਾਨ ਕੇ ਇਸ ਬਿਧਿ ਬੈਨ।
੧ਪਿੰਡ ਤੇ ਘਰ (ਗ੍ਰਾਮ-ਅਰੁ-ਧਾਮ)।
੨ਨਿਮ੍ਰਤਾ ਵਾਲੇ ਮਨ ਨਾਲ।
੩ਸੂਬਾ।