Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੭੭
੧੦. ।ਪੈਣਦਾ ਗੁਰੂ ਜੀ ਦੇ ਹਗ਼ੂਰ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੧
ਦੋਹਰਾ: ਧਾਏ ਮੀਰ ਸ਼ਿਕਾਰ ਤਬਿ, ਸ਼੍ਰੀ ਗੁਰਦਿਜ਼ਤੇ ਪਾਸ।
ਖਾਨਨਿ ਸਦਨ ਦੁਰਾਇ ਲਿਯ, ਬਾਗ਼ ਬਿਸਦ ਬਿਨ ਤ੍ਰਾਸ ॥੧॥
ਸੈਯਾ ਛੰਦ: ਫੇਰੋ ਡਿੰਡਮ ਬਿਦਤ ਜਨਾਵਹਿ੧,
ਬਾਜ ਭਲੋ ਪਿਖਿ ਲਾਲਚ ਕੀਨਿ।
ਨਹੀਣ ਗ੍ਰਾਮ ਤੇ ਵਹਿਰ ਅੁਡੋ ਕਿਤ,
ਰਹੇ ਬਿਲੋਕਤਿ ਹਮ ਦ੍ਰਿਗ ਦੀਨਿ।
ਕਪਟ ਕਰਤਿ ਮਨ, ਰਾਖਨ ਕੇ ਹਿਤ
ਤਿਨ ਕੀ ਗਤਿ ਨੀਕੇ ਲਖਿ ਲੀਨਿ।
ਗੁਰ ਸੁਤ ਸੁਨਤਿ ਬਿਚਾਰਨ ਕਰਿ ਕੈ
ਚਲੇ ਪਿਤਾ ਕੇ ਨਿਕਟਿ ਪ੍ਰਬੀਨ ॥੨॥
ਬਦਨ ਖਿੰਨ ਕੁਛ ਚਿੰਤਾ ਕੇ ਬਸਿ,
ਗਏ ਅੁਤਾਇਲ ਸਤਿਗੁਰ ਤੀਰ।
ਕਰਿ ਬੰਦਨ ਬੈਠੇ, ਅਵਲੋਕੇ,
ਬੂਝਤਿ ਭਏ ਪੁਜ਼ਤ੍ਰ ਕੋ ਧੀਰ।
ਗਏ ਅਖੇਰ ਬਾਜ ਕਸ ਦੇਖੋ?
ਖਗ ਪਰ ਚੋਟ ਕਰੀ ਕਿਮ ਬੀਰ?
ਝਪਟਤਿ ਬਿਹਗ ਕਿ ਨਹਿ ਅੁਡ ਕਰਿ ਕੈ,
ਜਾਇ ਕਿ ਨਹੀਣ ਦੂਰ ਤੇ ਨੀਰ੨ ॥੩॥
ਗੁਰ ਸੁਤ ਸਕਲ ਪ੍ਰਸੰਗ ਸੁਨਾਯੋ
ਗਏ ਵਹਿਰ ਪਿਖਿ ਬ੍ਰਿੰਦ ਬਿਹੰਗ।
ਜਿਸ ਪਰ ਮੀਰ ਸ਼ਿਕਾਰਨਿ ਛੋਰੋ
ਤਿਸ ਕੋ ਤਤਛਿਨ ਬਲ ਕੇ ਸੰਗ।
ਲਿਯੋ ਦਬਾਇ, ਜਾਨ ਨਹਿ ਦੀਨਸਿ,
ਅੁਕਸ ਨ ਪਾਯੋ ਕੋ ਖਗ ਅੰਗ।
ਤਾਮੋ ਖਾਤਿ ਰਹੋ, ਤਬਿ ਤ੍ਰਿਪਤੋ,
ਹਟੇ ਹੇਰਿ ਕਰਿ ਤਿਸ ਕੋ ਢੰਗ ॥੪॥
ਛੋਟੇ ਮੀਰ ਨਿਕਟਿ ਜਬਿ ਆਏ
ਇਕ ਸੁਕਾਬ ਨਿਕਸੋ ਦ੍ਰਿਸ਼ਟਾਇ।
੧ਢੰਡੋਰਾ ਫੇਰ ਕੇ ਪ੍ਰਗਟ ਜਂਾਇਆ ਹੈ।
੨ਨੇੜੇ।