Sri Gur Pratap Suraj Granth

Displaying Page 67 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੮੦

੯. ।ਸ਼ਾਹਜਹਾਂ ਬੀਮਾਰ ਤੇ ਸ਼ਾਹਗ਼ਾਦੇ ਆਕੀ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੦
ਦੋਹਰਾ: ਅਬਿ ਤੁਰਕਨ ਕੀ ਬਾਰਤਾ, ਕਛੁਕ ਸੁਨਹੁ ਬੁਧਿਵਾਨ!
ਕਰੇ ਖੋਟ ਸਤਿਗੁਰਨਿ ਸੋਣ, ਯਾਂ ਤੇ ਕਰੌਣ ਬਖਾਨ ॥੧॥
ਬਿਨਾ ਕਹੇ ਸੁ ਪ੍ਰਸੰਗ ਕੋ, ਸੁਨਿਤੇ ਸੰਸੈ ਹੋਇ।
ਯਾਂ ਤੇ ਸੁਨੀਏ ਬਿਤੀ ਜਿਮ, ਗੁਰ ਸੋਣ ਬਾਦਤ੧ ਸੋਇ ॥੨॥
ਸ਼ਾਹੁਜਹਾਂ ਤੁਰਕੇਸ਼ ਕੇ, ਸੁਤ ਅੁਪਜਤਿ ਭੇ ਚਾਰ।
ਕਰਤਿ ਰਾਜ ਸਭਿ ਦੇਸ਼ ਕੋ, ਬਧੋ ਸਮਾਜ ਅੁਦਾਰ ॥੩॥
ਚੌਪਈ: ਚਜ਼ਕ੍ਰਵਰਤਿ ਇਮ ਰਾਜ ਭਯੋ ਹੈ।
ਚਾਰ ਚਜ਼ਕ ਇਕ ਹੁਕਮ ਥਿਯੋ ਹੈ।
ਜਹਿ ਤਹਿ ਦੇਸ਼ਨਿ ਬਿਖੇ ਅਸ਼ੇਸ਼।
ਦੋਹੀ ਸੁਨਿਤੇ ਤ੍ਰਾਸ ਵਿਸ਼ੇ ॥੪॥
ਜਿਤੇ ਨ੍ਰਿਪਤਿ ਸਭਿ ਆਗਾ ਕਾਰੀ।
ਹਾਥ ਜੋਰਿ ਹੁਇ ਖਰੇ ਅਗਾਰੀ।
ਰਜਪੂਤਨਿ ਤਨੁਜਾ ਕੇ ਡੋਰੇ।
ਸੁਨਿ ਸੁੰਦਰ ਲੇਵਤਿ ਕਰਿ ਜੋਰੇ੨ ॥੫॥
ਹਿੰਦਾਵਇਨਿ ਕੋ ਮਹਾਂ ਕਲਕ।
ਜਥਾ ਅੰਕ ਲਾਗੋ ਸੁ ਮਯੰਕ।
ਜਿਨ ਤੇ ਭਯੋ ਅੁਪਾਇ ਨ ਕੋਏ।
ਧੀਰ ਸੂਰਤਾ ਛੋਰਿ ਖਲੋਏ ॥੬॥
ਤੁਰਕ ਅਧੀਨ ਹੋਇ ਕਰਿ ਸਾਰੇ।
ਆਇ ਛਿਜ਼ਪ੍ਰ, ਜਬਿ ਲੇਤਿ ਹਕਾਰੇ।
ਜਹਾਂ ਪਠਾਵਹਿ ਤਹਿ ਚਲਿ ਜਾਣਹੀ।
ਸ਼ਕਤਿ ਹੀਨ ਹੁਇ ਰਹਿ ਅਗਵਾਹੀ ॥੭॥
ਕਿਸ ਪਰ ਕਿਮ ਜੇ ਰਿਸ ਹੁਇ ਜਾਏ।
ਬਿਕਟ ਮੁਹਿੰਮ ਪਠਹਿ ਮਰਿਵਾਏ੩।
ਤਨਕ ਹੁਕਮ ਜੋ ਮੋਰਨਿ ਕਰਿਹੀ।
ਲਰਹਿ, ਕਰਹਿ ਅਪਨੇ ਅਨੁਸਰਹੀ ॥੮॥
ਪੋਸ਼ਿਸ਼ ਗ਼ਹਿਰ ਅਗ਼ਾਹਰ੪ ਲਾਇ।

੧ਝਗੜਦਿਆਣ।
੨ਬਲ ਨਾਲ।
੩ਕਰੜੀ ਮੁਹਿੰਮ ਭੇਜਕੇ ਮਰਵਾ ਦਿੰਦੇ ਸੀ।
੪ਗੁਝੀ ਵਿਹ।

Displaying Page 67 of 412 from Volume 9