Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੮੧
੯. ।ਸਤਿਗੁਰੂ ਜੀ ਦੀ ਸਗਾਈ॥
੮ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੦
ਦੋਹਰਾ: ਇਸੀ ਰੀਤਿ ਸਿਖ ਸੰਗਤਾਂ, ਨਿਤ ਪ੍ਰਤਿ ਦਰਸ਼ਨ ਆਇ।
ਦੇਸ਼ ਬਿਦੇਸ਼ਨ ਕੇ ਬਿਖੈ, ਜੋਣ ਜੋਣ ਸੁਧਿ ਗੁਰ ਜਾਇ ॥੧॥
ਚੌਪਈ: ਰਾਮਕੁਇਰ ਭਾਖਤਿ ਸ਼ੁਭ ਕਥਾ।
ਸ਼੍ਰੋਤਾ ਸੁਨਹੁ ਗੁਰਨਿ ਕੀ ਜਥਾ।
ਮੋ ਕਹੁ ਨਿਕਟ ਆਪਨੇ ਰਾਖਾ।
ਕ੍ਰਿਪਾ ਕਰਹਿ ਲਖਿ ਮਮ ਅਭਿਲਾਖਾ ॥੨॥
ਕਬਿ ਕਬਿ ਮੈਣ ਗਮਨੌਣ ਨਿਜ ਗ੍ਰਾਮੂ।
ਸੰਗਤਿ ਹਮਰੀ ਆਇ ਸੁ ਧਾਮੂ।
ਬਹੁਰ ਸਮੀਪ ਗੁਰੂ ਕੇ ਜਾਵੌਣ।
ਬਹੁ ਬਿਲਾਸ ਹੇਰਤਿ ਹਰਖਾਵੌਣ ॥੩॥
ਦਿਨ ਪ੍ਰਤਿ ਅਧਿਕ ਅਧਿਕ ਅਧਿਕਾਈ।
ਸਭਿ ਸਮਾਜ ਕੋ ਗੁਰੂ ਬਧਾਈ।
ਸ਼ਸਤ੍ਰ ਤੁਰੰਗਮ ਜੋ ਸਿਖ ਲਾਵੈ।
ਅਰਪਹਿ ਆਗੈ ਸੀਸ ਨਿਵਾਵੈ ॥੪॥
ਹੁਇ ਪ੍ਰਸੰਨ ਦੇਣ ਖੁਸ਼ੀ ਘਨੇਰੀ।
ਪੁਰਵਹਿ ਤਿਸ ਅਭਿਲਾਖ ਬਡੇਰੀ।
ਦੂਰ ਦੂਰ ਤੇ ਨਿਤ ਸਿਜ਼ਖ ਆਵਹਿ।
ਦਰਸਹਿ ਗੁਰੂ ਅਨਦ ਅੁਪਾਵਹਿ ॥੫॥
ਸ਼੍ਰੀ ਮੁਖ ਤੇ ਸਭਿ ਮਹਿ ਫੁਰਮਾਵੈਣ।
ਹਯ ਆਯੁਧ ਜੋ ਲੇ ਕਰਿ ਆਵੈ੧।
ਸੋ ਸਿਖ ਖੁਸ਼ੀ ਗੁਰੂ ਕੀ ਲੈਹੈ।
ਮਨ ਬਾਣਛਤਿ ਪੁਨ ਕੋਣ ਨਹਿ ਪੈ ਹੈ ॥੬॥
ਦੇਸ਼ ਬਿਦੇਸ਼ ਬਿਖੈ ਬਿਦਤਾਈ।
ਧਨ ਖਰਚਹਿ ਸਿਖ ਜਿਤ ਕਿਤ ਜਾਈ।
ਹਯ ਆਯੁਧ ਖੋਜਹਿ ਫਿਰ ਘਨੇ੨।
ਅਰਪਹਿ ਆਨਿ ਪ੍ਰੇਮ ਪਗ ਸਨੇ ॥੭॥
ਦਿਨਪ੍ਰਤਿ ਹੁਇ ਅੁਤਸਾਹ ਬਿਸਾਲਾ।
ਨਿਕਟਿ ਰਹਨਿ ਲਾਗੇ ਸਿਖ ਜਾਲਾ।
੧(ਜੇ) ਕੋਈ ਲੈ ਆਵੇ ਤਾਂ।
੨ਫਿਰਕੇ ਬਹੁਤਾ।